ਰਜਿੰਦਰਾ ਹਸਪਤਾਲ ਵਿਚੋਂ ਮਹਿੰਗੇ ਟੀਕੇ ਚੋਰੀ
ਜਗਤਾਰ ਸਿੰਘ
ਪਟਿਆਲਾ, 14, ਮਈ 2021 - ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਚੋ ਕੋਵਿਡ ਸੈਂਟਰ ਵਿੱਚੋਂ ਕਰੋਨਾ ਮਰੀਜ਼ਾਂ ਨੂੰ ਲੱਗਣ ਵਾਲੇ ਮਹਿੰਗੇ ਟੀਕੇ ਚੋਰੀ ਹੋ ਗਏ ਹਨ। ਹਸਪਤਾਲ ਦੇ ਕੋਵਿਡ ਕੇਅਰ ਸੈਂਟਰ ਜਿੱਥੇ ਕਿਸੇ ਵੀ ਬਾਹਰਲੇ ਵਿਆਕਤੀ ਦਾ ਆਉਣਾ ਸਖ਼ਤ ਮਨਾਂ ਹੈ ਵਿਚੋਂ ਟੀਕੇ ਚੋਰੀ ਹੌਣਾ ਕਈ ਸਵਾਲੀਆਂ ਚਿੰਨ੍ਹ ਖੜ੍ਹੇ ਕਰਦਾ ਹੈ। ਇਸ ਸਬੰਧੀ ਹਸਪਤਾਲ ਵੱਲੋਂ ਪੁਲਿਸ ਨੂੰ ਸੂਚਨਾਂ ਦਿੱਤੀ ਗਈ ਹੈ ਇਹ ਟੀਕੇ ਬਜ਼ਾਰ ਵਿੱਚ ਨਹੀਂ ਆਏ ਹਨ। ਕੋਵਿਡ ਕੇਅਰ ਚੋ ਛੇ ਟੀਕੇ tocilizumab ਦੀਆਂ ਖੁਰਾਕਾਂ ਚੋਰੀ ਹੋਈਆਂ ਹਨ। ਕੋਵਿਡ ਮਰੀਜ਼ਾ ਦੀ ਜਿਆਦਾ ਹਾਲਤ ਖਰਾਬ ਹੋਣ ਤੇ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਇਹ ਟੀਕਾ ਲਗਾਇਆ ਜਾਂਦਾ ਹੈ। ਜਦੋਂ ਕਿ ਸਿਹਤ ਵਿਭਾਗ ਵੱਲੋਂ ਮੈਡੀਕਲ ਕਾਲਜ ਨੂੰ ਇਸ ਟੀਕੇ ਦੀ ਸਪਲਾਈ ਬੀਤੇ ਹਫਤੇ ਹੀ ਕੀਤੀ ਗਈ।