ਰਾਜਾ ਵੜਿੰਗ ਨੇ ਮੈਡੀਕਲ ਸਹੂਲਤਾਂ ਸਬੰਧੀ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦਿਆਂ ਨਾਲ ਰਾਊਂਡ ਟੇਬਲ ਮੀਟਿੰਗ ’ਚ ਲਿਆ ਹਿੱਸਾ
ਰਾਜਵੰਤ ਸਿੰਘ
ਗਿੱਦੜਬਾਹਾ, 7 ਮਈ 2021-ਕੋਰੋਨਾ ਦੇ ਵੱਧਦੇ ਪ੍ਰਕੋਪ ਦੇ ਚੱਲਦਿਆਂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੈਡੀਕਲ ਸਹੂਲਤਾਂ ਸਬੰਧੀ ਵਿਸ਼ਵ ਸਿਹਤ ਸੰਗਠਨ ਦੇ ਸਲਾਹਕਾਰ ਡਾ: ਚਿਕਵੇ ਡਾਇਰੈਕਟਰ ਨਾਈਜ਼ੀਰੀਆ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਡਾ: ਸੈਡਨੇ ਯੇ, ਸੀਈਓ ਡੀਐਕਸਡੀ ਹੱਬ ਐਂਡ ਨੈਸ਼ਨਲ ਡਾਇਗਨੋਸਟਿਕ ਪਲੇਟਫਾਰਮ ਆਫ਼ ਸਿੰਘਾਪੁਰ ਨਾਲ ਪਹਿਲੀ ਰਾਊਂਡ ਟੇਬਲ ਮੀਟਿੰਗ ’ਚ ਪੰਜਾਬ ਸੂਬੇ ਦੇ ਨੁਮਾਇੰਦੇ ਵਜੋਂ ਹਿੱਸਾ ਲਿਆ ਗਿਆ।
ਜਾਣਕਾਰੀ ਅਨੁਸਾਰ ਇਸ ਆਨਲਾਈਨ ਮੀਟਿੰਗ ’ਚ ਵਿਧਾਇਕ ਰਾਜਾ ਵੜਿੰਗ ਵੱਲੋਂ ਅਧਿਕਾਰੀਆਂ ਨਾਲ ਕੋਰੋਨਾ ਦੇ ਵੱਧ ਰਹੇ ਪ੍ਰਭਾਵ, ਰੈਪਿਡ ਟੈਸਟਿੰਗ, ਰੈਮੀਡੀਸਵੀਰ ਦਵਾਈ ਦੇ ਪ੍ਰਯੋਗ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਗਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਹਨ।