ਰਿਲਾਇੰਸ ਵੱਲੋਂ ਮੋਹਾਲੀ 'ਚ ਕੋਰੋਨਾ ਮਰੀਜ਼ਾਂ ਨੂੰ ਲਿਜਾਣ ਵਾਲੀ ਐਮਰਜੈਂਸੀ ਸਰਵਿਸ ਗੱਡੀਆਂ ਲਈ ਮੁਫ਼ਤ ਤੇਲ ਦੀ ਪੇਸ਼ਕਸ਼
ਹਰਜਿੰਦਰ ਸਿੰਘ ਭੱਟੀ
- ਪ੍ਰਤੀ ਵਾਹਨ, ਪ੍ਰਤੀ ਦਿਨ ਮੁਫ਼ਤ 50 ਲੀਟਰ ਤੱਕ ਪੈਟਰੋਲ / ਡੀਜ਼ਲ ਤੇਲ ਦੀ ਪੇਸ਼ਕਸ਼
- ਇਹ ਪਹਿਲ 07 ਜੂਨ 2021 ਤੱਕ ਰਹੇਗੀ ਜਾਰੀ
ਐਸ.ਏ.ਐਸ.ਨਗਰ, 12 ਮਈ 2021 - ਇਸ ਚੁਣੌਤੀ ਭਰੇ ਮਹਾਂਮਾਰੀ ਸਮੇਂ ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਅੱਗੇ ਆਈਆਂ ਅਤੇ ਉਨ੍ਹਾਂ ਨੇ ਆਪਣੇ ਯੋਗਦਾਨਾਂ ਨਾਲ ਸਰਕਾਰ ਦੇ ਯਤਨਾਂ ਦਾ ਸਮਰਥਨ ਕੀਤਾ। ਅਜਿਹੀ ਹੀ ਇਕ ਪਹਿਲਕਦਮੀ ਤਹਿਤ ਰਿਲਾਇੰਸ ਬੀਪੀ ਮੋਬੀਲਿਟੀ ਲਿਮਟਿਡ ਨੇ ਐਮਰਜੈਂਸੀ ਵਾ ਵਾਹਨਾਂ (ਸਰਕਾਰ ਵੱਲੋਂ ਅਧਿਕਾਰਤ ਵਾਹਨ ਜੋ ਕੋਵਿਡ-19 ਮਰੀਜ਼ ਲਿਜਾ ਰਹੇ ਹਨ) ਲਈ ਮੁਫ਼ਤ ਤੇਲ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ।
ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ, ਰਿਲਾਇੰਸ ਬੀਪੀ ਮੋਬੀਲਿਟੀ ਲਿਮਟਿਡ ਨੇ ਆਪਣਾ ਫ਼ਰਜ ਨਿਭਾਇਆ ਅਤੇ ਕੋਵਿਡ -19 ਵਿਰੁੱਧ ਸਮੂਹਿਕ ਲੜਾਈ ਵਿਚ ਰਾਸ਼ਟਰ ਦੀ ਸੇਵਾ ਵਿਚ ਸ਼ਾਮਲ ਹੋਇਆ। ਉਨ੍ਹਾਂ ਦੱਸਿਆ ਕਿ ਇਕ ਪਹਿਲਕਦਮੀ ਵਜੋਂ, ਉਨ੍ਹਾਂ ਦੇ ਸਾਰੇ ਪੈਟਰੋਲੀਅਮ ਰਿਟੇਲ ਆਊਟਲੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਧਿਕਾਰਤ ਐਮਰਜੈਂਸੀ ਸਰਵਿਸ ਵਾਹਨ ਜਿਸ ਵਿੱਚ ਕੋਵਿਡ -19 ਮਰੀਜ਼ਾਂ ਜਾਂ ਵਿਅਕਤੀਆਂ ਨੂੰ ਇਕਾਂਤਵਾਸ ਲਈ ਲਿਜਾਇਆ ਜਾਂਦਾ ਹੈ, ਉਨ੍ਹਾਂ ਲਈ ਪ੍ਰਤੀ ਵਾਹਨ ਪ੍ਰਤੀ ਦਿਨ 50 ਲੀਟਰ ਪੈਟਰੋਲ ਜਾਂ ਡੀਜ਼ਲ ਤੇਲ ਦੀ ਪੇਸ਼ਕਸ਼ ਕੀਤੀ ਹੈ।
ਇਹ ਪਹਿਲ 07 ਜੂਨ 2021 ਤੱਕ ਜਾਰੀ ਰਹੇਗੀ।
ਰਿਲਾਇੰਸ ਨੇ ਪੇਸ਼ਕਸ਼ ਪੱਤਰ ਵਿੱਚ ਕਿਹਾ ਹੈ ਕਿ ਆਸ ਹੈ ਕਿ ਇਹ ਪਹਿਲ ਸੰਕਟ ਦੀ ਇਸ ਘੜੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਕਰੇਗੀ।