ਰੂਪਨਗਰ: ਸਹਿਜੋਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਨੂੰ ਕੀਤਾ ਗਿਆ ਸਨਮਾਨਤ
ਹਰੀਸ਼ ਕਾਲੜਾ
ਕੀਰਤਪੁਰ ਸਾਹਿਬ 20 ਮਈ 2021:ਕੋਰੋਨਾ ਦੀ ਦੂਜੀ ਲਹਿਰ ਦੀ ਦਸਤਕ ਪੇਂਡੂ ਖੇਤਰਾਂ ਵਿੱਚ ਵੀ ਮਹਿਸੂਸ ਕੀਤੀ ਜਾ ਰਹੀ ਹੈ,ਇਸ ਨੂੰ ਨਜਿਠਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦਿਨ ਰਾਤ ਇਕ ਕਰ ਰਹੀਆਂ ਹਨ। ਇਸ ਮਹਾਮਾਰੀ ਦੋਰਾਨ ਸਿਹਤ ਵਿਭਾਗ ਦੀਆਂ ਟੀਮਾ ਦੀ ਸੇਵਾਵਾਂ ਦੇਖ ਉਨ੍ਹਾਂ ਦੇ ਹੋਸਲੇ ਨੂੰ ਵਧਾਉਣ ਲਈ ਪਿੰਡਾ ਦੀਆਂ ਪੰਚਾਇਤਾਂ ਅਤੇ ਮੋਹਤਵਰ ਵਿਅਕਤੀਆਂ ਵੱਲੋ ਸਿਹਤ ਵਿਭਾਗ ਦੀਆਂ ਟੀਮਾਂ ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ।
ਅੱਜ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਸਹਿਜੋਵਾਲ ਵਿੱਖੇ ਸਿਹਤ ਸੇਵਾਵਾਂ ਨਿਭਾ ਰਹੇ ਹੈਲਥ ਇੰਸਪੈਕਟਰ ਸੁਖਵੀਰ ਸਿੰਘ, ਐਲ.ਐਚ.ਵੀ ਰਮੇਸ਼ ਕੋਰ, ਸੀ.ਐਚ.ੳ ਮਨਪ੍ਰੀਤ ਕੋਰ, ਏ.ਐਨ.ਐਮ ਕਾਂਤਾ ਅਤੇ ਮੇਲ ਵਰਕਰ ਸੱਜਣ ਕੁਮਾਰ ਅਤੇ ਨਵਜੀਤ ਸਿੰਘ ਦਾ ਪਿੰਡ ਦੇ ਮੋਹਤਵਰ ਵਿਅਕਤੀਆਂ ਵੱਲੋ ਸਨਮਾਨ ਕੀਤਾ ਗਿਆ ।ਇਸ ਮੋਕੇ ਤੇ ਸੁਖਵੀਰ ਸਿੰਘ ਵੱਲੋ ਵਿਚਾਰ ਸਾਂਝੇ ਕਰਦਿਆ ਕਿਹਾ ਗਿਆ ਕਿ ਐਸ.ਐਮ.ੳ ਡਾ. ਦਲਜੀਤ ਕੋਰ ਦੀ ਅਗੁਵਾਈ ਹੇਠ ਉਹ ਇਸ ਮਹਾਂਮਾਰੀ ਦੋਰਾਨ ਨਿਰਵਿਘਨ ਆਪਣੀਆਂ ਡਿਉਟੀਆ ਨਿਭਾ ਰਹੇ ਹਨ ਅਤੇ ਉਹ ਆਪਣੇ ਆਪ ਨੂੰ ਵੱਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਲੋਕਾ ਦੀ ਸੇਵਾ ਕਰਨ ਦਾ ਮੋਕਾ ਮਿਲਿਆ ਹੈ।
ਸੂਖਵੀਰ ਸਿੰਘ ਅਤੇ ਟੀਮ ਮੈਂਬਰਾ ਵੱਲੋ ਲੋਕਾ ਨੂੰ ਅਪੀਲ ਕੀਤੀ ਗਈ ਕਿ ਅੱਜ ਸਾਨੁੰ ਆਪਣੇ ਪਿੰਡਾਂ ਦੀ ਸੁੱਰਖਿਆ ਲਈ ਲੋਕ ਸਾਂਝੇਦਾਰੀ ਦੀ ਲੋੜ ਹੈ।ਕੋਰੋਨਾ ਦਾ ਕੋਈ ਵੀ ਲੱਛਣ ਸਾਹਮਣੇ ਆਉਣ ਤੇ ਕੋਵਿਡ-19 ਟੈਸਟ ਜਰੂਰ ਕਰਵਾਉਣਾ ਚਾਹਿਦਾ ਹੈ ਤਾਂ ਜੋ ਕਿ ਸਿਹਤ ਵਿਭਾਗ ਉਨ੍ਹਾਂ ਦੇ ਪੋਜਿਟਵ ਆਉੇਣ ਤੇ ਮਰੀਜ ਦਾ ਇਲਾਜ ਤੁਰੰਤ ਸ਼ੂਰੁ ਕਰ ਸਕਣ।ਇਸ ਮੋਕੇ ਤੇ ਯੋਗੇਸ਼ ਪੰਚ,ਰਾਮ ਕੁਮਾਰ ਸ਼ਰਮਾ,ਹਰਜੀਤ ਸਿੰਘ ,ਡਾ. ਜੀਵਨ ਅਤੇ ਰਕੇਸ਼ ਕੁਮਾਰ ਨੇ ਸਿਹਤ ਵਿਭਾਗ ਦੀ ਟੀਮ ਦਾ ਸਨਮਾਨ ਕਰਨ ਉਪਰੰਤ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾ ਆਪਣਾ ਘਰ-ਬਾਰ ਭੁੱਲ ਕੇ ਸਮਾਜ ਦੀ ਸੇਵਾ ਵਿੱਚ ਲੱਗੀਆ ਹਨ ਅਤੇ ਉਹ ਸਿਹਤ ਵਿਭਾਗ ਦੀਆਂ ਟੀਮਾ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਤਿਆਰ ਹਨ ਜਿਸ ਨਾਲ ਕਿ ਕੋਰੋਨਾ ਵਰਗੀ ਬੀਮਾਰੀ ਤੋਂ ਜਲਦੀ ਨਿਜਾਤ ਪਾਈ ਜਾ ਸਕੇ।