ਦੀਪਕ ਜੈਨ
ਜਗਰਾਓਂ, 18 ਫ਼ਰਵਰੀ 2021 - ਲਾਇਨਜ਼ ਕਲੱਬ ਮਿੱਡ ਟਾਊਨ ਜਗਰਾਓਂ ਵੱਲੋਂ ਅੱਜ ਨਗਰ ਕੌਂਸਲ ਦੀਆਂ ਚੋਣਾਂ ਵਿਚ ਬਤੌਰ ਆਜ਼ਾਦ ਚੋਣ ਜਿੱਤਣ ਵਾਲੇ ਕਲੱਬ ਮੈਂਬਰ ਅਮਰਜੀਤ ਸਿੰਘ ਮਾਲਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਥਾਨਕ ਲਾਇਨ ਭਵਨ ਕੱਚਾ ਕਿਲਾ ਵਿਖੇ ਲਾਇਨਜ਼ ਕਲੱਬ ਡਿਸਟਿਕ 321 ਐੱਫ ਦੇ ਰੀਜਨ ਚੇਅਰਮੈਨ ਐੱਮਜੇਐੱਫ ਲਾਇਨ ਸੁਖਦੇਵ ਗਰਗ ਅਤੇ ਕਲੱਬ ਪ੍ਰਧਾਨ ਅਜੇ ਬਾਂਸਲ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੀ ਕਲੱਬ ਦੇ ਸੀਨੀਅਰ ਮੈਂਬਰ ਅਮਰਜੀਤ ਮਾਲਵਾ ਨੇ ਨਗਰ ਕੌਂਸਲ ਚੋਣਾਂ ਚੋਂ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਲਾਇਨਜ਼ ਕਲੱਬ ਦੁਨੀਆ ਦੇ 214 ਦੇਸ਼ਾਂ ਵਿਚ ਇਨਸਾਨੀਅਤ ਦੀ ਸੇਵਾ ਲਈ ਅਮਰਜੀਤ ਮਾਲਵਾ ਵਰਗੇ ਸਮਾਜ ਸੇਵੀ ਵਿਅਕਤੀਆਂ ਕਾਰਨ ਤਤਪਰ ਰਹਿੰਦੀ ਹੈ।
ਉਨ੍ਹਾਂ ਉਮੀਦ ਜਿਤਾਈ ਕਿ ਅਮਰਜੀਤ ਮਾਲਵਾ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਲੋਕਾਂ ਦੇ ਮਸਲਿਆਂ ਨੂੰ ਆਪਣੀ ਕਲਮ ਰਾਹੀਂ ਸਰਕਾਰ ਦੀਆਂ ਕੰਨਾਂ ਤੱਕ ਪਹੰੁਚਾਉਣ ਦਾ ਕੰਮ ਕਰ ਰਹੇ ਹ ਉਸੇ ਤਰ੍ਹਾਂ ਹੁਣ ਨਗਰ ਕੌਂਸਲ ਵਿਚ ਲੋਕਾਂ ਦਾ ਪ੍ਰਤੀਨਿਧ ਬਣ ਕੇ ਲੋਕ ਮਸਲੇ ਉਠਾ ਕੇ ਉਨ੍ਹਾਂ ਦਾ ਹੱਲ ਕਰਵਾਉਣਗੇ। ਇਸ ਮੌਕੇ ਐੱਮ ਸੀ ਅਮਰਜੀਤ ਮਾਲਵਾ ਨੇ ਭਰੋਸਾ ਦਿਵਾਇਆ ਕਿ ਉਹ ਸ਼ਹਿਰ ਅਤੇ ਵਾਰਡ ਦੇ ਵਿਕਾਸ ਲਈ ਹਰ ਹੀਲੇ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਡੀ ਸੀ ਐੱਸ ਐੱਮ ਜੇ ਐੱਫ ਲਾਇਨ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਲਾਇਨ ਸੁਭਾਸ਼ ਗਰਗ, ਕੈਸ਼ੀਅਰ ਲਾਇਨ ਲਾਲ ਚੰਦ ਮੰਗਲਾ, ਪੋ੍ਰਜੈਕਟ ਚੇਅਰਮੈਨ ਲਾਇਨ ਵਿਨੋਦ ਬਾਂਸਲ, ਲਾਇਨ ਭੂਸ਼ਨ ਗੋਇਲ, ਲਾਇਨ ਅੰਮਿ੍ਰਤ ਗੋਇਲ, ਲਾਇਨ ਮਨੋਹਰ ਸਿੰਘ ਟੱਕਰ, ਲਾਇਨ ਲਾਕੇਸ਼ ਟੰਡਨ, ਲਾਇਨ ਗਗਨਦੀਪ ਸਿੰਘ ਸਰਨਾ, ਲਾਇਨ ਰਵਿੰਦਰ ਪਾਲ ਸਿੰਘ ਮੈਦ ਆਦਿ ਹਾਜ਼ਰ ਸਨ।