ਸਪੋਰਟਕਿੰਗ ਵੱਲੋਂ ਕੋਰੋਨਾ ਨਾਲ ਨਜਿੱਠਣ ਲਈ ਸਾਜ਼ੋ ਸਾਮਾਨ ਭੇਂਟ
ਅਸ਼ੋਕ ਵਰਮਾ
ਬਠਿੰਡਾ,21 ਮਈ2021: ਬਠਿੰਡਾਜ਼ਿਲ੍ਹੇ ਵਿੱਚ ਕੋਰੋਨਾ ਦੀ ਰੋਕਥਾਮ ਸੰਬੰਧੀ ਕੀਤੇ ਜਾ ਰਹੇ ਯਤਨਾਂ ਵਿੱਚ ਹੋਰ ਯੋਗਦਾਨ ਪਾਉਂਦਿਆਂ ਸਪੋਰਟਕਿੰਗ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮੁਨੀਸ਼ ਅਵਸਥੀ ਅਤੇ ਮੈਡਮ ਅੰਜਲੀ ਅਵਸਥੀ ਵੱਲੋਂ ਸਿਹਤ ਵਿਭਾਗ ਬਠਿੰਡਾ ਨੂੰ ਰਾਹਤ ਸਮੱਗਰੀ ਭੇਜੀ ਗਈ। ਸਪੋਰਟਕਿੰਗ ਇੰਡੀਆ ਲਿਮਟਿਡ ਦੇ ਜੀਦਾ ਸਥਿਤ ਯੂਨਿਟ ਦੇ ਪਰਧਾਨ ਸ਼ਿਵ ਕੁਮਾਰ ਸ਼ਰਮਾ, ਕੰਪਨੀ ਦੇ ਜਰਨਲ ਮੈਨੇਜਰ ਐਚ ਆਰ ਅਤੇ ਐਡਮਨ ਰਜਿੰਦਰਪਾਲ ਅਤੇ ਲੇਬਰ ਵੈੱਲਫੇਅਰ ਅਫਸਰ ਜਤਿੰਦਰ ਸਾਕਿਆ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਫਰੰਟ ਲਾਈਨ ਵਰਕਰਾਂ ਵਾਸਤੇ 500 ਪੀਪੀਈ ਕਿੱਟਾਂ, 2ਹਜਾਰ ਫੇਸ ਮਾਸਕ ਅਤੇ ਇੱਕ ਡੱਬਾ ਸੈਨੀਟਾਈਜਰ ਸਮੇਤ ਇਹ ਸਾਮਾਨ ਸਿਵਲ ਸਰਜਨ ਬਠਿੰਡਾ ਡਾ.ਤੇਜਵੰਤ ਸਿੰਘ ਢਿੱਲੋਂ ਹਵਾਲੇ ਕੀਤਾ।
ਸਪੋਰਟਕਿੰਗ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਕੋਰੋਨਾ ਦੀ ਰੋਕਥਾਮ ਵਿੱਚ ਸਪੋਰਟਕਿੰਗ ਇੰਡੀਆ ਲਿਮਟਿਡ ਦਾ ਯੋਗਦਾਨ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਕੰਪਨੀ ਸਿਹਤ ਵਿਭਾਗ ਨੂੰ ਮਾਸਕ, ਸੈਨੀਟਾਈਜਰ ਅਤੇ ਪੀਪੀਈ ਕਿੱਟਾਂ ਨਾਲ ਸਹਾਇਤਾ ਰਹੀ ਹੈ। ਇਸ ਮੌਕੇ ਸਿਹਤ ਵਿਭਾਗ ਦੇ ਫਾਰਮਾਸਿਸਟ ਕਮਲ ਗੁਪਤਾ ਵੀ ਹਾਜਰ ਸਨ।