ਸਰਕਾਰ ਬੇਰੁਜ਼ਗਾਰ ਉਸਾਰੀ ਕਾਮਿਆ ਨੂੰ ਇਸ ਕੋਰੋਨਾ ਕਾਲ ਦੌਰਾਨ ਵਿੱਤੀ ਮਦਦ ਅਤੇ ਮੁਫਤ ਰਾਸ਼ਨ ਮੁਹੱਈਆ ਕਰੇ - ਚੌਹਾਨ
ਸੰਜੀਵ ਜਿੰਦਲ
ਮਾਨਸਾ 18 ਮਈ 2021 - ਪਿਛਲੇ ਛੇ ਮਹੀਨਿਆ ਤੋ ਪੂਰੀਆ ਦੂਨੀਆ ਸਰਕਾਰਾ ਦੇ ਮਾੜੇ ਪ੍ਰਬੰਧਾਂ ਦੇ ਕਾਰਨ ਅਤੇ ਕਰੋਨਾ ਸੰਕਟ ਦਾ ਸਿਕਾਰ ਹੋ ਰਹੀ ਹੈ,ਤੇ ਸਰਕਾਰ ਪ੍ਰਬੰਧ ਕਰਨ ਦੀ ਬਜਾਏ ਕੇਵਲ ਨਿਯਮਾ ਦਾ ਪਾਠ ਪੜਾ ਕੇ ਬੇਰੁਜਗਾਰ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਰਹੀ ਹੈ ਤੇ ਬੇਰੁਜਗਾਰੀ ਦਾ ਸਿਕਾਰ ਗਰੀਬੀ ਅਤੇ ਭੁੱਖਮਰੀ ਦੇ ਕਾਰਨ ਵਿਹਲੇ ਫਾਕੇ ਵੱਢ ਰਹੇ ਹਨ।ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ ਨੇ ਉਸਾਰੀ ਕਾਮਿਆ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਚੌਹਾਨ ਨੇ ਕਿਹਾ ਕਿ ਲਾਭਪਾਤਰੀ ਕਾਪੀਆਂ ਤੇ ਮਿਲਣ ਵਾਲੀਆ ਸਹੂਲਤਾ ਨਹੀ ਮਿਲ ਰਹੀਆਂ ,ਜਿਸ ਕਾਰਨ ਮਜਦੂਰ ਸਹੂਲਤਾਂ ਤੋ ਵਾਂਝੇ ਰਹਿ ਰਹੇ ਹਨ ।ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਰੋਨਾ ਵਾਈਰਸ ਸੰਕਟ ਸਮੇਂ ਕਾਮਿਆ ਦੇ ਖਾਤਿਆ ਵਿੱਚ ਦਸ ਦਸ ਹਜਾਰ ਰੁਪਏ ਪਾਏ ਜਾਣ ਅਤੇ ਸੰਕਟ ਸਮੇਂ ਤੱਕ ਮੁਫਤ ਰਾਸ਼ਨ ਮੁਹੱਈਆ ਕੀਤਾ ਜਾਵੇ।
ਉਸਾਰੀ ਮਜਦੂਰ ਯੂਨੀਅਨ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਮਾਨਸਾ ਨੇ ਕੈਪਟਨ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾਂ ਸਰਕਾਰ ਸਰਕਾਰੀ ਖਰਚੇ ਘਟਾਵੇ,ਐਮ ਐਲਏ ਅਤੇ ਐਮਪੀਜ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਕੇ ਲੋਕ ਭਲਾਈ ਤੇ ਗਰੀਬ ਲੋਕਾਂ ਦੀ ਸਹਾਇਤਾ ਵੱਲ ਧਿਆਨ ਦਿੱਤਾ ਜਾਵੇ।ਕੋਰੋਨਾ ਸੰਕਟ ਦਾ ਮੁਕਾਬਲਾ ਕਰਨ ਲਈ ਮੈਡੀਕਲ ਦਵਾਈਆ ਕੇਰਲਾ ਸਰਕਾਰ ਦੀ ਤਰਜ ਤੇ ਦਿੱਤੀਆ ਜਾਣ।ਇਸ ਸਮੇਂ ਹੋਰਨਾਂ ਤੋ ਇਲਾਵਾਂ ਮੱਖਣ ਖੋਖਰ,ਸੰਕਰ ਬਰਨਾਲਾ,ਭੋਲਾ ਸਿੰਘ ਆਦਿ ਆਗੂ ਹਾਜ਼ਰ ਸਨ।