ਸਾਵਧਾਨੀਆਂ ਅਤੇ ਸਹੀ ਸਮੇਂ ਕਰਵਾਇਆ ਟੀਕਾਕਰਨ ਹੀ ਕੋਰੋਨਾ ਤੋਂ ਬਚਾ ਸਕਦੈ: ਦਰਸ਼ਨ ਚੁੱਘ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਮਈ 2021 - ਜ਼ਿਲਾ ਸਵਰਨ ਮਹਾਂ ਸੰਘ ਦੇ ਪ੍ਰਧਾਨ, ਸੀਨੀਅਰ ਵੈੱਲਫ਼ੇਅਰ ਕਲੱਬ ਅਤੇ ਰੋਜ਼ ਇਨਕਲੇਵ ਦੇ ਸਰਪ੍ਰਸਤ, ਅਰੋੜਾ ਮਹਾਂ ਸਭਾ ਦੇ ਸਕੱਤਰ ਦਰਸ਼ਨ ਲਾਲ ਚੁੱਘ ਨੇ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਆਪਣੇ ਆਪ ਤੇ ਆਪਣੇ ਪ੍ਰੀਵਾਰ ਨੂੰ ਬਚਾਉਣ ਵਾਸਤੇ ਸਾਨੂੰ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਬਿਨ੍ਹਾਂ ਕੰਮ ਤੋਂ ਸਾਨੂੰ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ | ਮਜ਼ਬੂਰੀ 'ਚ ਘਰੋਂ ਨਿਕਲਣ ਸਮੇਂ ਮਾਸਕ ਜ਼ਰੂਰੀ ਪਹਿਨਣਾ ਚਾਹੀਦਾ ਹੈ | ਸਮਾਜਿਕ ਦੂਰੀ ਦਾ ਖੁਦ ਧਿਆਨ ਰੱਖਣਾ ਚਾਹੀਦਾ ਹੈ | ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਚਾਹੀਦਾ ਹੈ ਤੇ ਖਾਸ ਕਰਕੇ ਮੂੰਹ-ਨੱਕ ਨੂੰ ਹੱਥ ਨਹੀਂ ਲਗਾਉਣੇ ਚਾਹੀਦੇ |
ਚੁੱਘ ਨੇ ਕਿਹਾ ਕਿ ਕੋਰੋਨਾ ਦਾ ਕੋਈ ਵੀ ਲੱਛਣ ਆਉਣ ਤੇ ਟੈੱਸਟ ਕਰਾਉਣਾ ਚਾਹੀਦਾ ਹੈ | ਰਿਪੋਰਟ ਆਉਣ ਤੱਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਆਪ ਨੂੰ ਇਕਾਂਤਵਾਸ 'ਚ ਰੱਖਣਾ ਚਾਹੀਦਾ ਹੈ | ਰਿਪੋਰਟ ਪ੍ਰਾਪਤੀ ਤੇ ਕਿਸੇ ਮਾਹਿਰ ਡਾਕਟਰ ਸਾਹਿਬਾਨ ਨਾਲ ਸੰਪਰਕ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕੋਰੋਨਾ ਵਾਈਰਸ ਅਦਿੱਖ ਹੋਣ ਕਰਕੇ ਸਾਨੂੰ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਉਮਰ ਅਨੁਸਾਰ ਆਪਣੀ ਵਾਰੀ ਆਉਣ ਤੇ ਟੀਕਾਕਰਨ ਤੁਰੰਤ ਕਰਾਉਣੀ ਚਾਹੀਦੀ ਹੈ ਤੇ ਕੋਰੋਨਾ ਤਾਂ ਜੋ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ |