ਸਿੱਖਿਆ ਵਿਭਾਗ ਪ੍ਰਾਈਵੇਟ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾਂ ਤੁਰੰਤ ਬੰਦ ਕਰੇ : ਪੀਪੀਐਸਓ, ਰਾਸਾ
ਮੋਹਾਲੀ 05 ਮਈ 2021 - ਸਿੱਖਿਆ ਵਿਭਾਗ ਪੰਜਾਬ ਪ੍ਰਾਈਵੇਟ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਪੰਜਾਬ ਦੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਸੰਵੀਧਾਨ ਅਨੁਸਾਰ ਪ੍ਰਦਾਨ ਕੀਤੇ ਅਪਣੀ ਮਰਜੀ ਦੀ ਸੰਸਥਾ ਵਿੱਚ ਸਿੱਖਿਆ ਗ੍ਰਹਿਣ ਕਰਨ ਦੇ ਅਧੀਕਾਰ ਤੇ ਛਾਪਾ ਮਾਰ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਤੇ ਸਕੱਤਰ ਜਨਰਲ ਤੇਜਪਾਲ ਸਿੰਘ , ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸਨ ( ਰਾਸਾ ਯੂ.ਕੇ) ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਵੱਲੋਂ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਸਰਕਾਰ ਕੋਵਿਡ19 ਮਹਾਂਮਾਰੀ ਦੀ ਢਾਲ ਪਾਕੇ ਪ੍ਰਾਈਵੇਟ ਸਕੂਲਾਂ ਨੂੰ ਤਬਾਹ ਕਰਨ ਦੀ ਨੀਤੀ ਤੇ ਚੱਲ ਰਹੀ ਹੈ। ਮਹਾਂਮਾਰੀ ਕਾਰਨ ਲਗਾਏ ਗਏ ਲਾਕ ਡਾਊਨ ਕਾਰਨ ਪ੍ਰਾਈਵੇਟ ਸਕੂਲ ਨੂੰ ਅਪਣੇ ਅਧਿਆਪਕਾਂ ਰਾਹੀਂ ਨਤੀਜੇ ਤਿਆਰ ਕਰਵਾਉਣ ਦਾ ਹੱਕ ਵੀ ਨਹੀਂ ਦੇ ਰਹੀ , ਸਕੂਲਾਂ ਵੱਖ ਵੱਖ ਪੱਤਰ ਜਾਰੀ ਕਰਕੇ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਂ ਦੀ ਹਾਜ਼ਰੀ ਤੇ ਰੋਕ ਲਾ ਰਹੀ ਹੈ। ਜਿਸ ਕਾਰਨ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਅਨ-ਲਾਈਨ ਸਿੱਖਿਆ ਨਹੀਂ ਦਿਤੀ ਜਾ ਰਹੀ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਹਾਜਰੀ ਜਰੂਰੀ ਕੀਤੀ ਜਾ ਰਹੀ ਹੈ।
ਅਧਿਆਪਕਾਂ ਤੇ ਦਬਾਓ ਪਾਇਆ ਜਾ ਰਿਹਾ ਹੈ ਕਿ ਉਹ ਪ੍ਰਾਈਵੇਟ ਸਕੂਲ 'ਚ ਪੜਦੇ ਬੱਚਿਆਂ ਨੂੰ ਕਿਸੇ ਵੀ ਢੰਗ ਨਾਲ ਸਰਕਾਰੀ ਸਕੂਲਾ ਵਿੱਚ ਦਾਖਲੇ ਵਧਾਏ ਜਾਣ। ਇਸ ਲਈ ਅਧਿਆਪਕਾਂ ਨੂੰ ਕਈ ਤਰਾਂ ਦੇ ਲਾਲਚ ਦਿਤੇ ਜਾ ਰਹੇ ਹਨ। ਤੇਜਪਾਲ ਤੇ ਹਰਪਾਲ ਸਿੰਘ ਨੇ ਕਿਹਾ ਕਿ ਜਿਥੇ ਸਕੂਲਾਂ ਵਿੱਚ 200 ਬੱਚਿਆਂ ਲਈ ਮੁਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਹਨ, ਉਥੇ ਹਜ਼ਾਰ ਹਜ਼ਾਰ ਬੱਚੇ ਦਾਖਿਲ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੀ ਪੂਰੀਆਂ ਨਹੀਂ ਹਨ। ਉਨਾਂ ਕਿਹਾ ਕਿ ਜਦੋਂ ਸਕੂਲ ਖੁਲਣਗੇ ਤਾਂ ਕਰੋਨਾਂ ਮਹਾਂਮਾਰੀ ਹੋਰ ਵੀ ਭਿਆਨਕ ਰੂਪ ਧਾਰਨ ਕਰ ਜਾਵੇਗੀ।
ਸੰਵੀਧਾਨ ਅਨੂਸਾਰ ਹਰ ਬੱਚੇ ਅਤੇ ਉਨਾਂ ਦੇ ਮਾਪਿਆਂ ਨੂੰ ਅਪਣੀ ਮਰਜੀ ਦੀ ਸੰਸਥਾਂ ਰਹੀ ਵਿਦਿਆ ਪ੍ਰਾਪਤ ਕਰਨ ਦਾ ਹੱਕ ਹੈ ਸਰਕਾਰ ਇਸ ਇਸ ਸੰਵੀਧਾਨ ਹੱਕ ਤੇ ਵੀ ਛਾਪਾ ਮਾਰ ਰਹੀ ਹੈ। ਰਾਸਾ ਯੂਕੇ ਦੇ ਚੇਅਰਮੈਨ ਹਰਪਾਲ ਸਿੰਘ ਅਤੇ ਤੇਜਪਾਲ ਸਿੰਘ ਨੇ ਕਿਹਾ ਕਿ ਕਿਹਾ ਕਿ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਪੰਜਾਬ ਸਰਕਾਰ ਪ੍ਰਾਈੇਵੇਟ ਸਕੂਲਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਤੁਰੰਤ ਬੰਦ ਕਰੇ ਅਤੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀਆਂ ਤੇ ਸਰਕਾਰ ਵੱਲੋਂ ਕੀਤਾ ਜਾ ਰਹੇ ਖਰਚਾ ਦੇ ਬਰਾਬਰ 7500/- ਦੀ ਅਦਾਇਗੀ ਪ੍ਰਾਈਵੇਟ ਸਕੂਲਾਂ ਵਿੱਚ ਪੜ ਰਹੇ ਬੱਚਿਆਂ ਦੇ ਮਾਪਿਆਂ ਦੇ ਖਾਤੇ ਵਿੱਚ ਪਾਵੇ।