ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾ ਲਈ ਹੋਰ ਵਿਕਲਪ ਕੀਤੇ ਜਾਰੀ - ਏ ਡੀ ਐਮ ਕਮਲਜੀਤ ਸਿੰਘ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 19 ਮਈ 2021 - ਕਰੋਨਾ ਦੀ ਮੌਜੂਦਾ ਤਰਾਸਦੀ ਦੋਰਾਨ ਸਮੂੰਹ ਸੇਵਾ ਕੇੰਦਰਾਂ ਵਿਖੇ ਅੱਜ ਵੀ ਪਹਿਲਾਂ ਦੀ ਤਰਾਂ ਪਬਲਿਕ ਨੂੰ ਸਾਰੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਮੈਡੀਕਲ ਸਟਾਫ ਅਤੇ ਪੁਲਿਸ ਵਿਭਾਗ ਦੀ ਤਰਾਂ ਹੀ ਸੇਵਾ ਕੇੰਦਰਾਂ ਦਾ ਸਟਾਫ ਵੀ ਪਬਲਿਕ ਨੂੰ ਸਿੱਧੇ ਤੌਰ ਤੇ ਸਹੂਲਤਾਂ ਦੇ ਰਿਹਾ ਹੈ ।
ਕਮਲਜੀਤ ਸਿੰਘ ਬਹਿਲੂ ਸਹਾਇਕ ਜਿਲਾ ਮੈਨੇਜਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਲਾਭਪਾਤਰੀਆਂ ਨੂੰ ਕੇਵਲ ਆਨ ਲਾਈਨ, ਕੋਵਾ ਪੰਜਾਬ ਐਪ ਅਤੇ ਮੋਬਾਇਲ ਨੰਬਰ 89685-93812 ਅਤੇ 89685-93813 ਤੇ ਹੀ ਅਪੋਆਇੰਟਮੈਂਟ ਦਿੱਤੀ ਜਾਂਦੀ ਹੈ। ਨਵੇਂ ਨਿਯਮਾਂ ਅਨੂਸਾਰ ਹਰ ਸਰਵਿਸ ਘਰ ਪਹੁੰਚਾਊਣ ਦੀ ਸਹੂਲਤ ਵੀ ਦਿੱਤੀ ਗਈ ਹੈ ਤੇ ਸੇਵਾ ਕੇੰਦਰਾਂ ਦਾ ਸਮਾਂ ਸਵੇਰੇ 9.00 ਤੋ ਸ਼ਾਮ 4.00 ਵਜੇ ਤੱਕ ਵੀ ਨਿਰਧਾਰਤ ਕੀਤਾ ਗਿੱਆ ਹੈ। ਸ੍ਰੀ ਕਮਲਜੀਤ ਸਿੰਘ ਬਹਿਲੂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਇਨਾਂ ਸਹੂਲਤਾਂ ਦਾ ਲਾਭ ਲਿਆ ਜਾਵੇ ,ਮਾਸਕ ਦੀ ਵਰਤੋਂ ਕੀਤੀ ਜਾਵੇ, ਆਪਸੀ ਵਿੱਥ ਰੱਖੀ ਜਾਵੇ ਅਤੇ ਵਾਰ ਵਾਰ ਹੱਥ ਥੋਣੇ ਚਾਹੀਦੇ ਹਨ।
ਇਸ ਤੋਂ ਇਲਾਵਾ ਉਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਵੈਕਸੀਨ ਦਾ ਟੀਕਾ ਲਗਵਾਉਣ ਲਈ ਵੀ ਸੇਵਾ ਕੇਂਦਰਾਂ 'ਤੇ ਰਜਿਸਟਰੇਸਨ ਕੀਤੀ ਜਾ ਰਹੀ ਹੈ। ਹੋਰ ਵੇਰਵੇ ਦਿੰਦੇ ਹੋਏ ਉਹਨਾਂ ਦੱਸਿਆ ਕਿ ਸੇਵਾ ਕੇਂਦਰਾਂ ਅਧੀਨ ਸਰਵਿਸ ਲੈਣ ਲਈ ਆਨਲਾਈਨ ਅਪੋਆਇੰਟਮੈਂਟ ਲਾਜ਼ਮੀ ਹੈ। ਬਿਨ੍ਹਾਂ ਅਪੋਆਇੰਟਮੈਂਟ ਦਾਖਲਾ ਨਹੀਂ ਹੈ। ਆਨਲਾਈਨ ਅਪੋਆਇੰਟਮੈਂਟ ਲਈ ਉਪਰੋਕਤ ਵਿਕਲਪ ਤੋਂ ਇਲਾਵਾ Website:- http:s//dgrpg.punjab.gov.in/sewa-kendras/ ਤੇ ਲਾਗਿਨ ਕੀਤਾ ਜਾਵੇ ਉਹਨਾਂ ਦੱਸਿਆ ਕਿ ਫੀਸ ਦੀ ਅਦਾਇਗੀ ਵੀ ਸੇਵਾਂ ਕੇਂਦਰ ਆਨਲਾਈਨ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਆਨਲਾਈਨ ਅਤੇ ਡਿਜੀਟਲ ਤਕਨੀਕ ਨੂੰ ਅਪਣਾਇਆ ਜਾਵੇ।