ਹੈਲਥ ਫਾਰ ਆਲ ਅਤੇ ਪ੍ਰਗਤੀ ਸੁਸਾਇਟੀਆਂ ਨੇ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ
ਪਰਵਿੰਦਰ ਸਿੰਘ ਕੰਧਾਰੀ
- ਦੋਹੇਂ ਸੁਸਾਇਟੀ ਵੱਲੋਂ ਹੁਣ ਤੱਕ 900 ਰਾਸ਼ਨ ਕਿੱਟਸ ਵੰਡੀਆਂ ਜਾ ਚੁੱਕੀਆਂ ਹਨ: ਚੇਤਨ ਸ਼ਰਮਾ
ਫਰੀਦਕੋਟ, 27 ਮਈ -ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਅਤੇ ਪ੍ਰਗਤੀ ਵੈਲਫੇਅਰ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਵਿਖੇ ਅੱਜ ਦੂਜੀ ਵਾਰ ਲੋੜਵੰਦ 25 ਮਰੀਜਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ | ਇਸ ਮੌਕੇ ਐਡਵੋਕੇਟ ਇਨਕਮ ਟੈੱਕਸ ਗੌਤਮ ਬਾਂਸਲ, ਸ਼ਹਿਰ ਦੇ ਪ੍ਰਸਿੱਧ ਸੀ.ਏ. ਦਿਨੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਦੋਹਾਂ ਐਡਵੋਕੇਟਸ ਨੇ ਦੋਹਾਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਮਹਾਨ ਕਾਰਜ ਦੀ ਸ਼ਲਾਘਾ ਕੀਤੀ | ਹੈਲਥ ਫਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ: ਵਿਸਵਦੀਪ ਗੋਇਲ, ਡਾ: ਸਰਵਜੀਤ ਸਿੰਘ ਰੋਮਾਣਾ ਜ਼ਿਲਾ ਟੀ.ਬੀ.ਅਫਸਰ, ਡਾ:ਪ੍ਰੀਤੀ ਗੋਇਲ ਮੈਡੀਕਲ ਅਫਸਰ ਟੀ.ਬੀ. ਫਰੀਦਕੋਟ ਅਤੇ ਪਤਵੰਤੇ ਹਾਜ਼ਰ ਸਨ |
ਇਸ ਮੌਕੇ ਡਾ.ਵਿਸਵਦੀਪ ਗੋਇਲ ਨੇ ਕਿਹਾ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਨੂੰ ਲੋੜਵੰਦਾਂ ਦੀ ਸੇਵਾ ਆਪਣੀ ਸਮਰੱਥਾ ਅਨੁਸਾਰ ਜਰੂਰੀ ਕਰਨੀ ਚਾਹੀਦੀ ਹੈ | ਡਾ.ਸਰਵਜੀਤ ਸਿੰਘ ਰੋਮਾਣਾ ਨੇ ਕੋਰੋਨਾ ਤੋਂ ਬਚਾ ਵਾਸਤੇ ਜਾਰੀ ਹਦਾਇਤਾਂ ਦੀ ਪਾਲਣਾ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਗਤੀ ਵੈੱਲਫ਼ੇਅਰ ਸੁਸਾਇਟੀ ਦੇ ਚੇਅਰਮੈੱਨ ਚੇਤਨ ਸ਼ਰਮਾ, ਸੁਖਵਿੰਦਰ ਸਿੰਘ ਵਲੰਟੀਅਰ ਨੇ ਦੱਸਿਆ ਕਿ ਹੁਣ ਤੱਕ 900 ਰਾਸ਼ਨ ਕਿੱਟਸ ਵੰਡੀਆਂ ਜਾ ਚੁੱਕੀਆਂ ਅਤੇ ਭਵਿੱਖ 'ਚ ਵੀ ਇਹ ਸੇਵਾ ਜਾਰੀ ਰਹੇਗੀ | ਅੰਤ 'ਚ ਡਾ.ਪ੍ਰੀਤੀ ਗੋਇਲ ਨੇ ਹੈੱਲਥ ਫਾਰ ਆਲ ਅਤੇ ਪ੍ਰਗਤੀ ਵੈਲਫੇਅਰ ਸੁਸਾਇਟੀ ਦਾ ਇਸ ਨੇਕ ਕਾਰਜ ਲਈ ਧੰਨਵਾਦ ਕੀਤਾ |