ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਵਿਖੇ ਕੋਵਿਡ-19 ਤਹਿਤ 151 ਸੈਂਪਲ ਲਏ ਗਏ
ਨਵਾਂਸ਼ਹਿਰ 13 ਮਈ 2021 - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਮਨਪ੍ਰੀਤ ਕੌਰ ਜੀ ਦੀ ਅਗਵਾਹੀ ਵਿਚ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਫ਼ਲੂ ਕੌਰਨੇਰ , ਗੜ੍ਹਸ਼ੰਕਰ ਰੋਡ ਪੁਲਿਸ ਨਾਕਾ ਤਹਿਸੀਲ ਕੰਪਲੈਕਸ ਨਵਾਂ ਸ਼ਹਿਰ ਵਿਖੇ Covid 19 ਤਹਿਤ ਸਿਹਤ ਸਿੱਖਿਆ ਦਿੱਤੀ ਗਈ ਅਤੇ 151 ਸੈਂਪਲ ਲਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਉਪਰੋਕਤ ਥਾਵਾਂ ਤੇ ਕੋਵਿਡ 19 ਦੇ ਲੱਛਣਾਂ ਦੇ ਮਰੀਜਾ ਨੂੰ ਸਿਹਤ ਸਿਖਿਆ ਦਿੱਤੀ ਗਈ ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੀ ਟੀਮ ਵੱਲੋਂ ਨਾਲ ਨਾਲ ਸੈਂਪਲ ਲਏ ਗਏ ਅਤੇ ਜਾਗਰੂਕ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜੈ ਕਿਸੇ ਵੀਰ ਭੈਣ ਨੂੰ ਬੁਖਾਰ ਖਾਂਸੀ ਜੁਕਾਮ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਜਾ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਡਾਕਟਰੀ ਸਹਾਇਤਾ ਫਲੂ ਕੌਰ ਨਾਰ ਤੇ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਆਏ ਹੋਏ ਮਰੀਜਾ ਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ, ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਉਨਾ ਨੂੰ ਸਿਹਤ ਵਿਭਾਗ ਅਤੇ ,ਪ੍ਰਸਾਸਨ ਨੂੰ ਸਹਿਜੋਗ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ ਉਨ੍ਹਾਂ ਨੇ ਕੋਵਿਡ 19 ਤਹਿਤ ਸਿਹਤ ਵਿਭਾਗ ਦੀਆਂ ਦੱਸਿਆ ਹਦਾਇਤਾਂ ਦਾ ਪਾਲਣ ਕਰਨ ਤੇ ਘਰ ਵਿੱਚ ਏਕਤਾਤਵਸ਼ ਸਬੰਧੀ ਸਿਹਤ ਸਿੱਖਿਆ ਦਿੱਤੀ ਗਈਂ । ਖਾਸ ਕਰਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਸੈਂਪਲ ਦੇਣ ਵਾਲੇ ਵੀਰ ਅਪਣਾ ਸਹੀ ਮੋਬਾਈਲ ਨੰਬਰ, ਐਡਰੈੱਸ ਦੇਣ ਅਤੇ ਰਿਪੋਰਟ ਆਉਣ ਤੇ ਦਿੱਤਾ ਹੋਇਆ ਫੋਨ ਜਰੂਰ ਅਟੈਂਡ ਕਰਨ ਤਾਜੋ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾਣ ਅਤੇ ਆਪਣੇ ਨਵਾਂ ਸ਼ਹਿਰ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।
ਇਸ ਮੌਕੇ ਡਾਕਟਰ ਅਮਰਜੋਤ ਸਿੰਘ, ਮੋਨਿਕਾ,ਮਨਪ੍ਰੀਤ ਕੌਰ ਸੀ ਐਚ ਓ, ,ਚਮਨ ਲਾਲ ਸੋਨੀਆ ਏ ਐਨ ਐਮ,, ਹਰਜਿੰਦਰ ਸਿੰਘ, ਰਾਜ ਕੁਮਾਰ ਫਾਰਮੈਸੀ ਆਫਿਸਰ , ਅਸ਼ੋਕ ਕੁਮਾਰ,, ਸਤਨਾਮ,, ਮਨਜੀਤ ਕੌਰ , ਮਨਪ੍ਰੀਤ ਕੌਰ ਸਟਾਫ,ਮਨੀਸ਼ ਕੁਮਾਰ, ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਕਮਲਦੀਪ ਸਿੰਘ ਵਲੋਂ ਸੰਪੂਰਨ ਸਹਿਜੋਗ ਦਿਤਾ ਗਿਆ।