ਨਵੀਂ ਦਿੱਲੀ, 31 ਦਸੰਬਰ, 2016 : ਆਮ ਆਦਮੀ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਰਿਜ਼ਰਵ ਬੈਂਕ ਨੇ ਅੱਜ ਰਾਤ ਕਿਹਾ ਕਿ ਇਕ ਜਨਵਰੀ ਤੋਂ ਏ.ਟੀ.ਐਮ ਚੋਂ ਪ੍ਰਤੀਦਿਨ 2,500 ਰੁਪਏ ਦੀ ਥਾਂ 4,500 ਰੁਪਏ ਤੱਕ ਕੱਢਵਾਏ ਜਾ ਸਕਣਗੇ। ਹਾਲਾਂਕਿ, ਪੈਸੇ ਕੱਢਵਾਉਣ ਦੀ ਹਫਤਾਲਰ ਸੀਮਾ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਜੋ ਏ.ਟੀ.ਐਮ. ਸਮੇਤ ਇਕ ਵਿਅਕਤੀ ਦੇ ਲਈ 24,000 ਰੁਪਏ ਹਨ। (ਛੋਟੇ ਵਪਾਰੀਆਂ ਦੇ ਲਈ ਇਹ ਰਾਸ਼ੀ 50,000 ਰੁਪਏ ਹੈ)
ਇਕ ਸੂਚਨਾ 'ਚ ਕੇਂਦਰੀ ਬੈਂਕ ਨੇ ਕਿਹਾ ਕਿ ਸਥਿਤੀ ਦੀ ਸਮੀਖਿਆ ਦੇ ਆਧਾਰ 'ਤੇ ਇਕ ਜਨਵਰੀ 2017 ਤੋਂ ਏ.ਟੀ.ਐਮ. ਚੋਂ ਪੈਸੇ ਕੱਢਵਾਉਣ ਦੀ ਸੀਮਾ ਪ੍ਰਤੀਦਿਨ ਵਰਤਮਾਨ 2,500 ਰੁਪਏ ਵਧਾ ਕੇ 4,500 ਰੁਪਏ ਕੀਤਾ ਜਾ ਰਿਹਾ ਹੈ। ਨੌ ਨਵੰਬਰ ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕੀਤੇ ਜਾਣ ਦੇ ਬਾਅਦ ਬੈਂਕ ਦੇ ਨਾਲ-ਨਾਲ ਏ.ਟੀ.ਐਮ. ਚੋਂ ਪੈਸੇ ਕੱਢਵਾਉ ਦੀ ਸੀਮਾ ਤੈਅ ਕਰ ਦਿੱਤੀ ਗਈ ਸੀ।
ਰਿਜ਼ਰਵ ਬੈਂਕ ਦੀ ਇਕ ਰਿਲੀਜ਼ 'ਚ ਕਿਹਾ ਗਿਆ ਹੈ ਕਿ ਪੈਸੇ ਕੱਢਣਵਾਉਣ ਦੀ ਹਫਤਾਵਰੀ ਸੀਮਾ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦਾ ਵਿਤਰਨ ''ਮੁੱਖ ਰੂਪ ਨਾਲ 500 ਰੁਪਏ ਦੇ ਨੋਟਾਂ 'ਚ ਕੀਤਾ ਜਾਣਾ ਚਾਹੀਦਾ।''