ਐਸ.ਐਸ.ਪੀ ਵੱਲੋ ਮੁੱਖ ਸਿਪਾਹੀ ਜੋਗਿੰਦਰ ਰਾਮ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਟ
ਨਵਾਂ ਸ਼ਹਿਰ, 15 ਮਈ 2021 - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ‘ਕੁਇਕ ਰਿਸਪਾਂਸ ਟੀਮ’ ਵਿਚ ਤਾਇਨਾਤ ਮੁੱਖ ਸਿਪਾਹੀ ਜੋਗਿੰਦਰ ਰਾਮ, ਜਿਸ ਦੀ ਬੀਤੇ ਮਾਰਚ ਮਹੀਨੇ ਕੋਵਿਡ-19 ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਵੱਲੋਂ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ।
ਉਨਾਂ ਦੱਸਿਆ ਕਿ ਮੁੱਖ ਸਿਪਾਹੀ ਜੋਗਿੰਦਰ ਰਾਮ ਨੰਬਰ 341/ਸ਼ਭਸਨ ਦੀ ਕੋਵਿਡ ਮਹਾਮਾਰੀ ਕਾਰਨ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ 10 ਮਾਰਚ 2021 ਨੂੰ ਮੌਤ ਹੋ ਗਈ ਸੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਡਿਊਟੀ ਕਰਦਿਆਂ ਕੋਰੋਨਾ ਪੀੜਤ ਹੋਣ ’ਤੇ ਮੌਤ ਦੀ ਸੂਰਤ ਵਿਚ ਮਿ੍ਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮਿ੍ਤਕ ਮੁੱਖ ਸਿਪਾਹੀ ਜੋਗਿੰਦਰ ਰਾਮ ਦੇ ਪੁੱਤਰ ਰਾਜ ਕੁਮਾਰ ਨੂੰ ਵੀ ਅੱਜ ਪੁਲਿਸ ਮਹਿਕਮੇ ਵਿਚ ਬਤੌਰ ਸਿਪਾਹੀ ਭਰਤੀ ਕੀਤਾ ਗਿਆ ਹੈ।