← ਪਿਛੇ ਪਰਤੋ
ਨਵੀਂ ਦਿੱਲੀ, 23 ਦਸੰਬਰ, 2016 : ਈ.ਡੀ.ਨੇ ਕੋਲਕਾਤਾ ਦੇ ਇਕ ਵੱਡੇ ਹਵਾਲਾ ਕਾਰੋਬਾਰੀ ਪਾਰਸਮਲ ਲੋਢਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਰਸਮਲ ਲੋਢਾ ਨਾਂ ਦਾ ਇਹ ਵਿਅਕਤੀ ਇਕ ਹਵਾਲਾ ਰੈਕੇਟਿਅਰ ਹੈ ਤੇ ਉਸ ‘ਤੇ ਦਿੱਲੀ ਦੀ ਲਾਅ ਫਰਮ ਦੇ ਮਾਲਿਕ ਰੋਹਿਤ ਟੰਡਨ ਤੋਂ ਨੋਟ ਬਦਲਾਉਣ ਦਾ ਦੋਸ਼ ਹੈ। ਕੁਝ ਹਫਤੇ ਪਹਿਲਾਂ ਹੀ ਰੋਹਿਤ ਟੰਡਨ ਦੀ ਦਿੱਲੀ ਤੋਂ ਗ੍ਰਿਫਤਾਰੀ ਹੋਈ ਸੀ। ਈ.ਡੀ. ਦੀ ਟੀਮ ਪਾਰਸਮਲ ਨੂੰ ਦਿੱਲੀ ਲੈ ਕੇ ਆ ਰਹੀ ਹੈ। ਉਸ ਨੂੰ ਮੁੰਬਈ ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਲੰਬੇ ਵਕਤ ਤੋਂ ਕਾਲੇ ਧਨ ਨੂੰ ਚਿੱਟਾ ਕਰਨ ਦਾ ਕੰਮ ਕਰ ਰਿਹਾ ਸੀ।
Total Responses : 267