ਕੋਰੋਨਾ ਤੋਂ ਬਚਾਅ ਕੇਵਲ ਸਾਵਧਾਨੀਆਂ ਵਰਤ ਕੇ ਹੀ ਹੋ ਸਕਦੈ: ਪ੍ਰਵੇਸ਼ ਰੀਹਾਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 28 ਮਈ 2021 - ਰੋਟਰੀ ਕਲੱਬ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ, ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਦੇ ਆਲ ਪ੍ਰੋਜੈੱਕਟ ਚੇਅਰਮੈੱਨ ਪ੍ਰਵੇਸ਼ ਰੀਹਾਨ ਨੇ ਕਿਹਾ ਕੋਰੋਨਾ ਤੋਂ ਬਚਣ ਵਾਸਤੇ ਸਾਨੂੰ ਸਾਵਧਾਨੀਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਦੁਨੀਆਂ ਦੇ ਜਿਹੜੇ ਵੀ ਦੇਸ਼ਾਂ ਨੇ ਸਾਵਧਾਨੀਆਂ ਦੀ ਪਾਲਣਾ ਕੀਤੀ ਹੈ ਉੱਥੇ ਕੋਰੋਨਾ ਖਤਮ ਹੋ ਚੁੱਕਾ ਹੈ ਜਾਂ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਨਾ-ਮਾਤਰ ਹੀ ਰਹਿ ਗਈ ਹੈ | ਇਸ ਲਈ ਸਾਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ, ਆਪਣੇ ਹੱਥਾਂ ਨੂੰ ਵਾਰ-ਵਾਰ ਸਾਫ਼ ਰੱਖਣ, ਕੋਰਨਾ ਦਾ ਕੋਈ ਵੀ ਲੱਛਣ ਆਉਣ ਦੇ ਤੁਰੰਤ ਟੈਸਟ ਕਰਾਉਣ, ਆਪਣੀ ਵਾਰ ਆਉਣ ਦੇ ਵੈਕਸੀਨ ਲਗਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਜੇਕਰ ਸਾਵਧਾਨੀਆਂ ਵਰਤਣ ਨਾਲ ਕੀਮਤੀ ਜਾਨਾਂ ਬਚ ਸਕਦੀਆਂ ਹਨ ਤਾਂ ਸਾਨੂੰ ਸਾਵਧਾਨੀਆਂ ਵਰਤਣ ਤੋਂ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ |