← ਪਿਛੇ ਪਰਤੋ
ਨਵੀਂ ਦਿੱਲੀ, 9 ਨਵੰਬਰ, 2016 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 500 ਅਤੇ 1000 ਰੁਪਏ ਬੰਦ ਕਰਨ ਦੇ ਐਲਾਨ ਮਗਰੋਂ ਦੇਸ਼ 'ਚ ਨਕਦੀ ਦੀ ਭਾਰੀ ਦਿੱਕਤ ਹੋ ਗਈ ਹੈ। ਇਸ ਦਿੱਕਤ ਦੇ ਚੱਲਦਿਆਂ ਦੇਸ਼ ਦੇ ਸਾਰੇ ਨੈਸ਼ਨਲ ਹਾਈਵੇ ਅਗਲੇ 2 ਦਿਨਾਂ (9 ਤੋਂ 11 ਨਵੰਬਰ) ਲਈ ਟੋਲ ਮੁਫ਼ਤ ਕਰ ਦਿੱਤੇ ਗਏ ਹਨ । ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਇਹ ਐਲਾਨ ਕੀਤਾ ਕਿ ਦੇਸ਼ 'ਚ ਕਿਸੇ ਵੀ ਜਗ੍ਹਾ 'ਤੇ ਜਾਣ ਲਈ ਨੈਸ਼ਨਲ ਹਾਈਵੇ ਦਾ ਇਸਤੇਮਾਲ ਕਰਨ ਵਾਲੇ ਵਾਹਨ ਚਾਲਕਾਂ ਨੂੰ ਅਗਲੇ 2 ਦਿਨਾਂ (9 ਤੋਂ 11 ਨਵੰਬਰ) ਲਈ ਕੋਈ ਟੋਲ ਟੈਕਸ ਨਹੀਂ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਜਲੰਧਰ ਤੋਂ ਬੰਬਈ ਤੱਕ ਜਾਣ ਵਾਲੇ ਇਕ ਟਰੱਕ ਨੂੰ ਇਕ ਗੇੜੇ ਦਾ 5000 ਦੇ ਕਰੀਬ ਟੋਲ ਟੈਕਸ ਲੱਗਦਾ ਹੈ ਅਤੇ ਸਰਕਾਰ ਦੇ ਇਸ ਫੈਸਲੇ ਨਾਲ ਆਮ ਆਦਮੀ ਨੂੰ ਭਾਰੀ ਰਾਹਤ ਦਿੱਤੀ ਗਈ ਹੈ।
Total Responses : 267