ਦੋ ਛੋਟੇ ਬੱਚੇ ਸੜਕਾਂ 'ਤੇ ਵੇਚ ਰਹੇ ਸਾਮਾਨ, ਪੜ੍ਹਾਈ ਅਤੇ ਘਰ ਦਾ ਖਰਚਾ ਚੁੱਕਣ ਲਈ ਮਜ਼ਬੂਰ
ਸੰਜੀਵ ਸੂਦ
ਲੁਧਿਆਣਾ, 7 ਮਈ 2021 - ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਭਰ ਵਿੱਚ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਅਤੇ ਘਰ ਦੇ ਕਮਾਉਣ ਵਾਲੇ ਮੈਂਬਰ ਹੀ ਘਰ ਵਿਚ ਬੈਠਣ ਲਈ ਮਜਬੂਰ ਹੋ ਗਏ ਨੇ, ਜਿਸ ਕਰਕੇ ਲੁਧਿਆਣਾ ਵਿੱਚ ਇਕ ਦਿਲ ਨੂੰ ਪਸੀਜ ਦੇਣ ਵਾਲੀ ਤਸਵੀਰ ਵੇਖਣ ਨੂੰ ਮਿਲੀ ਹੈ। ਜਿਥੇ ਦੋ ਵਿਦਿਆਰਥੀ ਜਿਨਾਂ 'ਚੋਂ ਇਕ ਨੌਂਵੀ ਜਮਾਤ ਅਤੇ ਇਕ ਸੱਤਵੀਂ ਜਮਾਤ ਵਿਚ ਪੜ੍ਹਦਾ ਹੈ, ਸੜਕ ਉਤੇ ਬੈਠ ਕੇ ਸਮਾਨ ਵੇਚਣ ਨੂੰ ਮਜਬੂਰ ਹਨ, ਕਿਉਂ ਕੇ ਉਨ੍ਹਾਂ ਦੇ ਪਿਤਾ ਦੀ ਐਨਕ ਦੀ ਦੁਕਾਨ ਹੈ ਜੋ ਤਾਲਾਬੰਦੀ ਕਰਕੇ ਬੰਦ ਹੈ, ਉਨ੍ਹਾਂ ਨੇ ਕਿਹਾ ਕਿ ਆਪਣੀ ਪੜ੍ਹਾਈ ਅਤੇ ਘਰ ਦਾ ਖਰਚ ਚੁੱਕਣ ਲਈ ਉਹ ਇਹ ਕੰਮ ਕਰ ਰਹੇ ਹਨ।
ਸਾਡੀ ਟੀਮ ਵਲੋਂ ਜਦੋਂ ਇਨ੍ਹਾਂ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪੜ੍ਹਦੇ ਨੇ ਘਰ ਦੇ ਹਾਲਾਤ ਚੰਗੇ ਨਹੀਂ ਹਨ। ਇਸ ਕਰਕੇ ਉਨ੍ਹਾਂ ਨੂੰ ਮਜਬੂਰੀ ਵਸ ਇਹ ਕੰਮ ਕਰਨਾ ਪੈ ਰਿਹਾ ਹੈ। ਉਹ ਘਰੇਲੂ ਵਰਤੋਂ ਦਾ ਸਮਾਨ ਗੁੜ ਮੰਡੀ ਤੋਂ ਲਿਆ ਕੇ ਇਥੇ ਵੇਚਦੇ ਹਨ ਅਤੇ ਪੁਰਾ ਦਿਨ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਦੀ 150 ਰੁਪਏ ਕਦੀ 200 ਰੁਪਏ ਬਣ ਜਾਂਦੇ ਨੇ। ਜਿਸ ਨਾਲ ਘਰ ਦਾ ਗੁਜ਼ਾਰਾ ਚਲ ਜਾਂਦਾ ਹੈ।
ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਿਮਾਰ ਵੀ ਰਹਿੰਦੇ ਨੇ ਜਿਸ ਕਰਕੇ ਉਨ੍ਹਾਂ ਨੂੰ ਇਸ ਤਰਾਂ ਕੰਮ ਕਰਨਾ ਪੈ ਰਿਹਾ ਹੈ। ਬੱਚਿਆਂ ਨੇ ਭੀਖ ਮੰਗਣ ਤੋਂ ਜ਼ਿਆਦਾ ਮਿਹਨਤ ਕਰਕੇ ਕੰਮ ਕਰਨ ਨੂੰ ਤਰਜੀਹ ਦਿੱਤੀ। ਦੋਵੇਂ ਸਾਰਾ ਦਿਨ ਧੂਪ ਚ 40 ਡਿਗਰੀ ਪਾਰੇ ਚ ਖੜ ਕੇ ਆਪਣਾ ਸਮਾਨ ਵੇਚਦੇ ਨੇ ਤਾਂ ਜੋ ਆਪਣੇ ਘਰ ਦੇ ਖਰਚਾ ਚਲਾ ਸਕਣ। ਉਧਰ ਲੋਕ ਉਨ੍ਹਾਂ ਦੀ ਵੱਡੀ ਤਦਾਦ ਵਿਚ ਮਦਦ ਵੀ ਕਰ ਰਹੇ ਨੇ। ਇਸ ਕੈਫੇ ਦੇ ਮਾਲਿਕ ਵਲੋਂ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਅਤੇ ਕਿਹਾ ਕੇ ਇਸ ਉਮਰ ਵਿਚ ਕੰਮ ਕਰਨਾ ਹੀ ਬਹੁਤ ਵੱਡੀ ਗੱਲ ਹੈ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਸੀ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਰਕੇ ਲੋਕਾਂ ਦੇ ਕੰਮ ਕਾਰ ਠੱਪ ਹੋ ਗਏ ਨੇ ਇਹ ਤਾਂ ਹੁਣ ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਕੁਝ ਮਦਦ ਕਰਨੀ ਚਾਹੀਦੀ ਹੈ।