ਪਿਛਲੇ 24 ਘੰਟਿਆਂ 'ਚ ਰਜਿੰਦਰਾ ਹਸਪਤਾਲ ਚ ਕੋਵਿਡ ਨਾਲ 31 ਮੌਤਾਂ
ਜਗਤਾਰ ਸਿੰਘ
ਪਟਿਆਲਾ, 18 ਮਈ 2021 : ਪਟਿਆਲਾ ਦੇ ਰਜਿੰਦਰਾ ਹਸਪਤਾਲ ਪਿਛਲੇ 24 ਘੰਟਿਆਂ ਚ ਕੋਵਿਡ ਨਾਲ 31 ਮੌਤਾਂ ਹੋਇਆ। ਜਿਨ੍ਹਾਂ ਚ ਪਟਿਆਲਾ ਤੋਂ 13 , ਦੂਸਰੇ ਜ਼ਿਲ੍ਹਿਆਂ ਤੋ 16 ਹੋਰਾਂ ਰਾਜਾਂ ਵਿਚੋਂ 2 ਮੌਤਾਂ ਹੋਈਆਂ। ਕੋਵਿਡ ਦੇ ਨਵੇਂ ਮਰੀਜ਼ 58 ਦਾਖਲ ਹੋਏ ਜਿਨ੍ਹਾਂ ਚ 28 ਮਰੀਜ਼ ਦੂਸਰੇ ਸੂਬਿਆਂ ਨਾਲ ਸਬੰਧਤ ਹਨ। 13 ਮਰੀਜ਼ ਠੀਕ ਹੋ ਕੇ ਘਰ ਗਏ।
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਚ ਅੱਜ 505 ਕੋਵਿਡ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਲੇ ਵਿੱਚ ਪ੍ਰਾਪਤ 4773 ਦੇ ਕਰੀਬ ਰਿਪੋਰਟਾਂ ਵਿਚੋਂ 505 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲ੍ਹੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 43179 ਹੋ ਗਈ ਹੈ ਮਿਸ਼ਨ ਫਤਹਿ ਤਹਿਤ ਜਿਲ੍ਹੇ ਦੇ 695 ਕੋਵਿਡ ਮਰੀਜ਼ ਠੀਕ ਹੋ ਗਏ ਹਨ । ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 38217 ਹੋ ਗਈ ਹੈ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3917 ਹੈ ਜਿਲ੍ਹੇ ਵਿੱਚ 19 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 1045 ਹੋ ਗਈ ਹੈ।