ਮੈਨੇਜਰ ਜੀ.ਪੀ.ਭਗਤਾਂ, ਐਸ.ਐਚ.ਓ.ਜਸਪਾਲ ਸਿੰਘ ਜਨਤਾਂ ਨੂੰ ਜਾਮ ਖੋਲਣ ਦੀ ਅਪੀਲ ਕਰਦੇ ਹੋਏ ਲੋਕਾਂ ਵੱਲੋ ਬੈਕ ਆਧਿਕਾਰੀਆਂ ਨੂੰ ਘੇਰ ਕਿ ਮੁਸਕਲਾਂ ਦੱਸਦੇ ਹੋਏ ਦਾ ਦਿਸ਼੍ਰ ਨਜ਼ਰ ਆ ਰਿਹਾਂ (ਗਗਨਦੀਪ ਸਿੰਘ ਰਿਆੜ)
ਹਰਚੋਵਾਲ / ਗੁਰਦਾਸਪੁਰ, 22 ਦਸੰਬਰ (ਗਗਨਦੀਪ ਸਿੰਘ ਰਿਆੜ) : ਪੰਜਾਬ ਨੈਸ਼ਨਲ ਬੈਂਕ ਹਰਚੋਵਾਲ ਦੇ ਆਧਿਕਾਰੀਆਂ ਵੱਲੋ ਲੋਕਾਂ ਨੂੰ ਸਮੇਂ ਸਿਰ ਪੇਮਿੰਟ ਨਾ ਮਿਲਣ ਕਾਰਨ ਦੁਖੀ ਹੋਏ ਗ੍ਰਾਹਕਾਂ ਨੇ ਚੋਕ ਨੂੰ ਜਾਮ ਕਰ ਕਿ ਆਵਾਜਾਈ ਬੰਦ ਰੱਖਣ 'ਤੇ ਬੈਕ ਆਂਧਿਕਾਰੀਆਂ ਪ੍ਰਸ਼ਾਂਸਨ ਦੇ ਵਿਰੁੱਧ ਡਟ ਕੇ ਨਾਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈਕ ਦੀ ਬ੍ਰਾਂਚ ਹਰਚੋਵਾਲ ਵਿਖੇ ਪਿਛਲੇ 2 ਦਿਨਾਂ ਤੋਂ ਗ੍ਰਾਹਕਾਂ ਨੂੰ ਪੈਸੇ ਨਾ ਮਿਲਣ 'ਤੇ ਲੋਕਾਂ ਨੇ ਦੁੱਖੀ ਹੋ ਕਿ ਹਰਚੋਵਾਲ ਦਾ ਚੋਕ ਜਾਮ ਕਰ ਦਿੱਤਾ ਗਿਆਂ ਜਿਸ ਨਾਲ ਚਾਰੇ ਪਾਸੇ ਦੀ ਆਵਾਜਾਈ ਰੁੱਕ ਗਈ ਅਤੇ ਸੜਕ ਦੇ ਵਿਚਕਾਰ ਲੰਮੀਆਂ–ਲੰਮੀਆਂ ਲਾਈਨਾਂ ਲੱਗ ਗਈਆਂ। ਸਿੱਟੇ ਵਜੋਂ ਆਉਣ ਜਾਣ ਵਾਲੇ ਰਾਹਦਾਰੀਆਂ ਨੂੰ ਕੱਚਿਆਂ ਰੱਸਤਿਆਂ 'ਚੋ ਦੀ ਹੋ ਕਿ ਲੰਘਣਾ ਪਿਆ ।ਇਸ ਮੋਕੇ ਗ੍ਰਾਹਕ ਸਤਪਾਲ ਸਿੰਘ ਸਰਪੰਚ ਅੋਲਖ ਬੇਟ, ਗੁਰਬਚਨ ਸਿੰਘ ਤੁਗਲਵਾਲ, ਸੁਲਖਣ ਸਿੰਘ, ਸੁਰਿੰਦਰ ਸਿੰਘ, ਮੋਹਣ ਸਿੰਘ, ਮਹਿੰਦਰ ਸਿੰਘ ਅੋਲਖ, ਜਸਬੀਰ ਸਿੰਘ, ਹਰਦੀਪ ਸਿੰਘ, ਬੀਬੀ ਦਵਿੰਦਰ ਕੋਰ, ਮਹਿੰਦਰ ਕੋਰ, ਕਾਤਾਂ, ਜਸਬੀਰ ਕੋਰ, ਨੀਰਜਬਾਲਾਂ, ਲਵਲੀ, ਮੰਨੂ, ਹਨੀ, ਨੂਨਾਂ ਬਰਕਤਾਂ, ਹਰਦੀਪ ਕੋਰ ਹਰਚੋਵਾਲ, ਸੰਦੀਪ ਕੋਰ, ਰਜਨੀਬਾਲਾਂ, ਆਦਿ ਗ੍ਰਾਹਕਾਂ ਨੇ ਦੁਖੀ ਹਿਰਦੇ ਨਾਲ ਗੱਲ ਬਾਤ ਕਰਦਿਆਂ ਆਖਿਆ ਕਿ ਪੰਜਾਬ ਨੈਸ਼ਨਲ ਬ੍ਰਾਂਚ ਹਰਚੋਵਾਲ ਦੇ ਆਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਿਛਲੇ ਦੋ ਦਿਨਾਂ ਤੋ ਲੋਕ ਸਵੇਰੇ 3 ਵਜੇ ਨਾਲ ਬੈਕ ਦੇ ਵਿੱਚ ਆ ਕੇ ਲੰਮੀਆਂ ਲਾਈਨਾਂ ਲਗਾ ਕਿ ਬੈਕ ਦੇ ਅੱਗੇ ਭੁੱਖੇ ਪਿਆਸੇ ਖੜ੍ਰ ਜਾਦੇ ਹਨ ਜਿਸ ਨਾਲ ਬੈਕ ਦੇ ਆਧਿਕਾਰੀਆਂ ਵੱਲੋ ਪੈਸਾਂ ਨਾ ਆਉਣ ਦਾ ਬਹਾਨਾ ਲਗਾ ਕਿ ਅਗਲੇ ਦਿਨ ਆਉਣ ਦਾ ਫਰਮਾਣ ਸੁਣਾਂ ਦਿੱਤਾ ਜਾਦਾ ਹੈ ਤਾਂ ਅਗਲੇ ਦਿਨ ਵੀ ਇਸ ਤਰਾਂ ਕਹਿਆਂ ਜਾਦਾ ਹੈ ਜਿਸ ਨਾਲ ਲੋਕਾਂ ਨੂੰ ਪੈਸੇ ਨਹੀ ਦਿੱਤੇ ਜਾ ਰਹੇ ।
ਬੈਂਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕੁਝ ਲੋਕਾਂ ਨੂੰ ਰਾਤ ਸਮੇ ਕੈਸ ਦੇ ਦਿੱਤਾ ਜਾਦਾਂ ਜਿਸ ਨਾਲ ਆਮ ਲੋਕ ਦੇਖ ਦੇ ਹੀ ਰਹਿ ਜਾਦੇ ਹਨ ।ਇਸ ਲਈ ਮਜਬੂਰ ਹੋ ਕਿ ਸਾਨੂੰ ਹਰਚੋਵਾਲ ਚੋਕ ਚ ਜਾਮ ਲਗਾ ਕਿ ਪ੍ਰਸ਼ਾਸਨ ਦੇ ਵਿਰੁੱਧ ਪਿੱਟ –ਸਿਆਪਾਂ ਕਰਨਾ ਪਿਆਂ । ਜਾਮ ਨੂੰ ਖੋਲਣ ਲਈ ਐਸ.ਐਚ.ਓ. ਜਸਪਾਲ ਸਿੰਘ ਸ਼੍ਰੀ ਹਰਗੋਬਿੰਦਪੁਰ, ਪੁਲਿਸ ਚੋਕੀ ਇਨਚਾਰਜ਼ ਦਲਜੀਤ ਸਿੰਘ ਪੱਡਾਂ, ਜਿਹਨਾਂ ਮੋਕੇ ਤੇ ਆ ਕਿ ਲੋਕਾਂ ਦੀ ਮੁਸਕਲਾਂ ਸੁਣੀਆਂ ਤੇ ਕਾਪੀਆਂ ਨੂੰ ਖੁਦ ਫੜ ਕਿ ਲੜੀ ਵਾਰ ਟੋਕਨ ਲਗਾਉਣ ਲਈ ਖੁਦ ਜਿੰਮਾਂ ਲਿਆਂ ਗਿਆਂ ਹਰੇਕ ਵਿਅਕਤੀ ਇੱਕ ਹਫਤੇ ਚਾਰ ਹਜ਼ਾਰ ਰੁਪਏ ਦੇਣ ਲਈ ਆਖਿਆਂ ਜੋ ਜਨਤਾਂ ਵੱਲੋ ਨਾ ਮਨਜੂਰ ਫੈਸਲਾਂ ਸਮਝਿਆਂ ਤਾਂ 10000 ਰੁਪਏ ਤੱਕ ਰੁਪਏ ਦੀ ਮੰਗ ਰੱਖੀ ਗਈ ।ਜਿਸ ਨਾਲ ਪੁਲਿਸ ਪ੍ਰਸਾਸਨ ਨੂੰ ਲੋਕਾਂ ਦੀਆਂ ਮੰਗਾਂ ਅੱਗੇ ਝੁਕਦੇ ਹੋਏ ਰੋਜ਼ਾਨਾਂ ਕੈਸ ਆਉਣ ਦੀ ਸੀਮਤ ਤੇ ਪੈਸਾ ਲੋਕਾਂ ਦੇ ਵਿਸ਼ਾਵਾਸ ਦਿਵਾਉਣਣ ਤੇ ਜਨਤਾ ਧਰਨਾਂ ਚੁੱਕਿਆ ਗਿਆ ।
ਮੈਨੇਜਰ ਦਾ ਕੀ ਕਹਿਣਾ ਹੈ : – ਜਦ ਪੰਜਾਬ ਨੈਸ਼ਨਲ ਬੈਕ ਦੇ ਮੈਨੇਜਰ ਜੇ.ਪੀ.ਭਗਤਾਂ ਵੱਲੋ ਫੋਨ ਗੱਲ ਕੀਤੀ ਗਈ ਤਾਂ ਉਹਨਾਂ ਆਖਿਆਂ ਰੋਜ਼ਾਨਾਂ 80 ਵਿਅਕਤੀਆਂ ਦੀ ਕਾਪੀ 'ਤੇ ਨੰਬਰ ਪਾ ਕਿ 4000 ਹਜ਼ਾਰ ਰੁਪਏ ਤੱਕ ਦੀ ਰਕਮ ਦਿੱਤੀ ਜਾਵੇਗੀ ਬਾਕੀ 20 ਲੋਕਾਂ ਨੂੰ ਉਹਨੂੰ ਨੂੰ ਪੈਸੇ ਦਿੱਤੇ ਜਾਣਗੇ ਜੋ ਬਜ਼ੁਰਗ ਹੋਣਗੇ ਜਾ ਮੈਡੀਕਲ ਵਾਲੇ ਜਰੂਰਤ ਮੰਦ ਲੋਕਾਂ ਨੂੰ ਹਰ ਰੋਜ਼ ਪੈਸੇ ਦੇਣ ਦਾ ਵਾਦਾਂ ਕੀਤਾ ਗਿਆਂ । ਬਾਕੀ ਹਰ ਰੋਜ਼ ਜਿਹਨਾਂ ਪੈਸਾਂ ਬੈਂਕ 'ਚ ਆਵਾਗਾ ਉਸ ਦੀ ਡਟੇਲ ਜਨਤਾ ਸਹਮਣੇ ਲਗਾ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਕਿਸੇ ਵੀ ਤਰਾਂ ਦਾ ਵਹਿਮ ਨਾ ਰਹਿ ਜਾਵੇ ।