ਫਿਰੋਜ਼ਪੁਰ: 7 ਲੋਕਾਂ ਨੇ ਕੋਰੋਨਾ ਮਹਾਂਮਾਰੀ ਕਾਰਨ ਗਵਾਈ ਜਾਨ, 263 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਆਏ ਸਾਹਮਣੇ
ਗੌਰਵ ਮਾਣਿਕ
- ਅੱਜ ਫਿਰ 7 ਮੌਤਾਂ ਵਿਚੋਂ 4 ਪੇਂਡੂ ਖੇਤਰ ਵਿਚੋਂ , ਅਤੇ 3 ਨੌਜਵਾਨਾਂ ਨੇ ਫਿਰ ਗਵਾਈ ਜਾਣ
ਫਿਰੋਜ਼ਪੁਰ, 15 ਮਈ 2021 - ਫਿਰੋਜ਼ਪੁਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿੱਥੇ ਕੋਰੋਨਾ ਸ਼ਹਿਰੀ ਖੇਤਰਾਂ ਨੂੰ ਪਹਿਲਾਂ ਪ੍ਰਭਾਵਤ ਕਰ ਰਿਹਾ ਸੀ ਹੁਣ ਇੰਨੇ ਆਪਣਾ ਰੁਖ ਪੇਂਡੂ ਖੇਤਰਾਂ ਵੱਲ ਕੀਤਾ ਹੈ ਇਸ ਵਿੱਚ ਪ੍ਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਹੁਣ ਕੋਰੋਨਾ ਮਹਾਂਮਾਰੀ ਨੇ ਆਪਣੀ ਚਪੇਟ ਵਿਚ ਨੌਜਵਾਨਾਂ ਨੂੰ ਵੀ ਲੈਣਾ ਸ਼ੁਰੂ ਕਰ ਦਿੱਤਾ ਹੈ ਫਿਰੋਜ਼ਪੁਰ ਵਿੱਚ ਅੱਜ ਹੋਈਆਂ ਸੱਤ ਮੌਤਾਂ ਵਿੱਚੋਂ ਤਿੰਨ ਮੌਤਾਂ ਨੌਜਵਾਨਾਂ ਦਿਆਂ ਹਨ, ਰੋਜ਼ਾਨਾ ਇਹੋ ਜਿਹੇ ਅੰਕੜੇ ਬਹੁਤ ਡਰਾਉਣ ਵਾਲੇ ਹਨ ਅਜੇ ਤਕ ਸਰਕਾਰਾਂ ਦਾ ਧਿਆਨ ਪੇਂਡੂ ਖੇਤਰਾਂ ਵੱਲ ਜ਼ਿਆਦਾ ਨਾ ਜਾਣ ਕਰਕੇ ਕੋਰੋਨਾ ਆਪਣੇ ਪੈਰ ਜ਼ਿਆਦਾ ਪੇਂਡੂ ਖੇਤਰ ਵਿਚ ਪਸਾਰ ਰਿਹਾ ਹੈ ਫਿਰੋਜ਼ਪੁਰ ਵਿਚ ਅੱਜ 263 ਮਾਮਲੇ ਨਵੇਂ ਕੋਰੋਨਾ ਪੋਜ਼ਿਟਿਵ ਦੇ ਸਾਹਮਣੇ ਆਏ ਹਨ , ਅਤੇ ਸਿਹਤਯਾਬ ਹੋ ਕੇ ਘਰ ਪਰਤਣ ਵਾਲ਼ਿਆਂ ਦਾ ਅੰਕੜਾ ਨਵੇਂ ਆਏ ਕੇਸਾਂ ਦੇ ਸਾਮ੍ਹਣੇ ਅਦਾ ਹੈ 132 ਮਰੀਜ਼ ਸਿਹਤਯਾਬ ਹੋਏ ਹਨ, ਜੋਕਿ ਕਾਫੀ ਚਿੰਤਾਂ ਵਿੱਚ ਪਾਉਣ ਵਾਲਾ ਹੈ।