ਫਿਰੋਜ਼ਪੁਰ ਵਿੱਚ ਪਿਛਲੇ 8 ਦਿਨਾਂ ਵਿੱਚ ਕਰੀਬ 1650 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ, 54 ਮੌਤਾਂ
ਗੌਰਵ ਮਾਣਿਕ
- ਫ਼ਿਰੋਜ਼ਪੁਰ ਵਿੱਚ ਅੱਜ ਕੋਰੋਨਾ ਪੋੋੋਜ਼ਿਟਿਵ ਦੇ 242 ਨਵੇ ਮਾਮਲੇ , 8 ਦੀ ਹੋਈ ਮੌਤ
ਫਿਰੋਜ਼ਪੁਰ 18 ਮਈ 2021 - ਫ਼ਿਰੋਜ਼ਪੁਰ ਵਿੱਚ ਲਗਾਤਾਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਆਂਕੜਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਪਿਛਲੇ ਅੱਠ ਦਿਨਾਂ ਦੀ ਗੱਲ ਕਰੀਏ ਤਾਂ ਅੱਠਾਂ ਦਿਨਾਂ ਵਿਚ ਫ਼ਿਰੋਜ਼ਪੁਰ ਅੰਦਰ 54 ਲੋਕਾਂ ਦੀ ਮੌਤ ਹੋਈ ਹੈ ਜਦਕਿ 1650 ਕੋਰੋਨਾ ਪੌਜ਼ਟਿਵ ਦੇ ਮਾਮਲੇਨ ਸਾਹਮਣੇ ਆਏ ਹਨ , ਕੋਰੋਨਾ ਦੀ ਵਧਦੀ ਰਫ਼ਤਾਰ ਨੇ ਸ਼ਹਿਰੀ ਖੇਤਰ ਦੇ ਨਾਲ ਨਾਲ ਪੇਂਡੂ ਖੇਤਰ ਨੂੰ ਵੀ ਨਿਸ਼ਾਨੇ ਤੇ ਲੈ ਲਿਆ ਹੈ ਅਤੇ ਚਾਲੀ ਫ਼ੀਸਦੀ ਦੇ ਕਰੀਬ ਮਾਮਲੇ ਪੇਂਡੂ ਖੇਤਰਾਂ ਵਿਚੋਂ ਹੀ ਸਾਹਮਣੇ ਆ ਰਹੇ ਹਨ ਅਤੇ ਮੌਤਾਂ ਦਾ ਅੰਕੜਾ ਵੀ ਪੇਂਡੂ ਖੇਤਰ ਵਿੱਚ ਵਧ ਰਿਹਾ ਹੈ ਉਥੇ ਹੀ ਅੱਠ ਦਿਨਾਂ ਵਿਚ ਸਿਹਤਯਾਬ ਹੋ ਕੇ ਘਰ ਪਰਤਣ ਵਾਲੇ 850 ਦੇ ਕਰੀਬ ਲੋਕ ਹਨ।
ਜਿਨ੍ਹਾਂ ਨੇ ਕੋਰੋਨਾ ਨੂੰ ਮਾਤ ਪਾਈ ਹੈ ਭਾਵੇਂ ਪੰਜਾਬ ਸਰਕਾਰ ਵੱਲੋਂ ਅੱਜ ਪਿੰਡਾਂ ਵਿੱਚ ਟੈਸਟਿੰਗ ਅਤੇ ਟੀਕਾਕਰਨ ਵਧਾਉਣ ਦੀ ਗੱਲ ਕੀਤੀ ਗਈ ਹੈ ਪਰ ਜ਼ਰੂਰਤ ਹੈ ਇਸ ਨੂੰ ਸਖ਼ਤੀ ਨਾਲ ਲਾਗੂ ਕਰਾਵੇ ਅਤੇ ਸਿਹਤ ਵਿਭਾਗ ਤੇ ਵੀ ਨਿਗਰਾਨੀ ਲਈ ਕੋਈ ਮੋਨੀਟਰਿੰਗ ਟੀਮ ਬਿਠਾਈ ਜਾਵੇ ਤਾਂਕਿ ਕਰੋਨਾ ਦੀ ਵਧਦੀ ਰਫਤਾਰ ਤੇ ਬ੍ਰੇਕ ਲਾਈ ਜਾ ਸਕੇ