ਨਵੀਂ ਦਿੱਲੀ, 18 ਨਵੰਬਰ, 2016 : ਮੋਦੀ ਸਰਕਾਰ ਨੇ ਹੁਣ ਬੇਨਾਮੀ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰਾਂ ਮੁਤਾਬਕ ਸਰਕਾਰ ਨੇ 200 ਟੀਮਾਂ ਦਾ ਗਠਨ ਕੀਤਾ ਹੈ, ਜੋ ਦੇਸ਼ ਭਰ 'ਚ ਬੇਨਾਮੀ ਜਾਇਦਾਦਾਂ ਦਾ ਕੱਚਾ ਚਿੱਠਾ ਖੋਲ੍ਹ ਕੇ ਉਨ੍ਹਾਂ ਦੀ ਜਾਂਚ ਕਰਨਗੀਆਂ। ਇਨ੍ਹਾਂ 'ਚ ਖਾਸ ਤੌਰ 'ਤੇ ਵਪਾਰਕ ਜਾਇਦਾਦ, ਹਾਈਵੇ ਨਾਲ ਲੱਗਦੀਆਂ ਜ਼ਮੀਨਾਂ, ਉਦਯੋਗਿਕ ਜ਼ਮੀਨਾਂ ਸ਼ਾਮਲ ਹਨ। ਟੀਮਾਂ ਅਜੇ ਸ਼ੱਕ ਦੇ ਆਧਾਰ 'ਤੇ ਜਾਂਚ ਕਰ ਰਹੀਆਂ ਹਨ ਅਤੇ ਜਿਹੜੇ ਲੋਕ ਇਸ ਜਾਂਚ 'ਚ ਬੇਨਾਮੀ ਜਾਇਦਾਦ ਦੇ ਮਾਲਕ ਪਾਏ ਗਏ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।