ਪਟਿਆਲਾ ਵਿੱਖੇ ਤਕਰੀਬਨ ਸਾਰੇ ਸ਼ਹਿਰ ਦੇ ਏ ਟੀ ਐਮ ਬੰਦ
ਪਟਿਆਲਾ, 11 ਦਸੰਬਰ, 2016 : ਲਓ ਜੀ ਕਹਿੰਦੇ ਸੀ ਬੈਂਕਾਂ ਤੋਂ ਲੈਣਾ ਨੀ ਬੰਦ ਹੋਣੀਆਂ ਲਓ ਕਰਤੀਆਂ ਬੈਂਕਾਂ ਨੇ ਲੈਣਾਂ ਬੰਦ, ਬੈੰਕ ਤਾ ਛੁੱਟੀ ਕਰਕੇ ਬੰਦ ਹੈ ਹੀ ਸੀ, ਜਿਨ੍ਹਾਂ ਦੀਆ ਲੈਣਾਂ ਬੰਦ ਹੋਣੀਆਂ ਹੀ ਸੀ, ਏ ਟੀ ਐਮਾ ਦੀਆ ਲੈਣਾਂ ਵੀ ਬੰਦ ਕਰਤੀਆ, ਨਾ ਪੇਸ਼ਾ ਏ ਟੀ ਐਮ ਵਿਚ ਪਾਓ ਤੇ ਨਾ ਲੈਣਾਂ ਲਗਣਗੀਆਂ। ਛੁੱਟੀ ਹੋਣ ਕਾਰਣ ਲੋਕਾਂ ਸੋਚਿਆ ਸੀ ਕਿ ਏ ਟੀ ਐੱਮ ਚੋ ਪੈਸੇ ਕੱਡਾ ਲਵਾਂਗੇ ਪਰ ਹੋਇਆ ਉਲਟ , ਏ ਟੀ ਐੱਮ ਖਾਲੀ ਹੀ ਰਹੇ। ਕਈ ਫਿਰ ਵੀ ਏ ਟੀ ਐਮ ਆ ਖੜਦੇ ,ਕੇ ਸਾਇਦ ਬੈਂਕ ਵਾਲੇ ਪੈਸੇ ਪਾ ਜਾਣ ,ਪਰ ਨਹੀਂ। ਏ ਟੀ ਐਮ ਕੋਲ ਬੈਠਾ ਗਰੀਬ ਦਾਸ ਕੰਬਲ ਦੀ ਬੁੱਕਲ ਮਾਰੀ ਸਵੇਰ ਤੋਂ ਬੈਠਾ ਸੀ ਜਿਸ ਨੂੰ ਏ ਟੀ ਐੱਮ ਦੇ ਗਾਰਡ ਨੇ ਕਿਹਾ ਕਿ ਜਾ ਗਰੀਬ ਦਾਸ ਦੋ ਦਿਨ ਬੈਂਕ ਬੰਦ ਨੇ ਤੇ ਏ ਟੀ ਐਮ ਬੰਦ ਰੈਣੇ ਨੇ। ਗਰੀਬ ਦਾਸ ਭੱੜਕ ਪਿਆ ਕਹਿੰਦਾ ਮੈਨੂੰ ਇਹ ਦਂਸੋ ਤੁਸੀਂ ਲਿੱਖ ਕਿ ਕਿਉਂ ਨੀ ਲਾਉਂਦੇ ਕੇ ਕਦੋ ਕੇਸ਼ ਆਵੇਗਾ ਤੇ ਕਦੋ ਨਹੀਂ?ਅਸੀਂ ਹੈਰਾਨ ਹੁੰਦੇ ਫਿਰਦੇ ਹਾਂ ,ਇਹੋ ਹਾਲ ਬੈਂਕ ਵਾਲੇ ਕਰਦੇ ਨੇ ਜਾ ਕੇ ਲੈਣ ਚ ਖੱੜ ਜਾਵੋ, ਜਦੋ ਵਾਰੀ ਆਉਂਦੀ ਏ ਕਹਿ ਦਿੰਦੇ ਨੇ ਕੇਸ਼ ਮੁੱਕ ਗਿਆ, ਕਿਉਂ ਬੈਂਕਾਂ ਦੇ ਬਾਹਰ ਲਿਖੀਆਂ ਨਹੀਂ ਜਾਂਦਾ ਕਿ ਕੇਸ਼ ਨਹੀਂ ਹੈ ਜਾ ਕਦੋ ਆਵੇਗਾ ਤੇ ਕਿੰਨਾ ਵੰਡਿਆ ਜਾਵੇਗਾ ਕਿੰਨਾ ਬੈਂਕ ਨੂੰ ਕੇਸ ਮਿਲਿਆ ਹੈ ਲਿਸਟ ਕਿਉਂ ਨਹੀਂ ਲਗਾਈ ਜਾਂਦੀ ? ਕਈ ਵਾਰੀ ਤਾ ਟੋਕਨ ਦੇ ਕਿ ਸਾਰਾ ਦਿਨ ਖੜਾ ਵੀ ਕਹਿ ਦਿੰਦੇ ਨੇ ਕੇਸ ਮੁੱਕ ਗਿਆ , ਬਾਕੀਆਂ ਨੂੰ ਕੱਲ ਮਿਲੇਗਾ। ਮੈਨੂੰ ਹਫਤਾ ਹੋ ਗਿਆ ਇਸੇ ਚੱਕਰ ਵਿਚ ? ਗਰੀਬ ਦਾਸ ਦੇ ਵਾਸਤੇ ਤਾ ਉਸ ਦੀਆ ਹੱਥ ਦੀਆ ਲਾਇਨਾ ਵੀ ਬੰਦ ਹੋ ਗਈਆਂ ਬੈਂਕਾਂ ਤੇ ਏ ਟੀ ਐੱਮ ਦੀਆ ਤਾ ਨਹੀਂ ਹੋਈਆਂ ਸੀ।