← ਪਿਛੇ ਪਰਤੋ
ਨਵੀਂ ਦਿੱਲੀ, 18 ਨਵੰਬਰ, 2016 : ਇੰਡੀਅਨ ਬੈਂਕ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਰਿਸ਼ੀ ਨੇ ਕਿਹਾ ਸ਼ਨੀਵਾਰ 19 ਨਵੰਬਰ ਨੂੰ ਬੈਂਕਾਂ 'ਚ ਸਿਰਫ ਸੀਨੀਅਰ ਨਾਗਰਿਕਾਂ ਹੀ ਲੈਣ ਦੇਣ ਕਰ ਸਕਦੇ ਹਨ। ਐਤਵਾਰ ਨੂੰ ਸਾਰੇ ਬੈਂਕ ਬੰਦ ਰਹਿਣਗੇ। 500 ਅਤੇ 1000 ਰੁਪਏ ਦੇ ਨੋਟ ਬੰਦ ਹੋਣ ਤੋਂ ਬਾਅਦ ਬੈਂਕਾਂ 'ਚ ਬਹੁਤ ਜ਼ਿਆਦਾ ਭੀੜ ਦੇ ਮੱਦੇਨਜ਼ਰ ਬੁਜ਼ੁਰਗ ਨਾਗਰਿਕਾਂ ਨੂੰ ਹੀ ਇਹ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਨਾਲ ਬੈਂਕ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਸਿਰ ਤੋਂ ਕੰਮ ਦਾ ਭਾਰ ਵੀ ਘੱਟ ਹੋ ਜਾਵੇਗਾ ਅਤੇ ਬੈਂਕ ਦੇ ਕੁਝ ਹੋਰ ਕੰਮ ਵੀ ਕੀਤੇ ਜਾ ਸਕਣਗੇ। ਰਾਜੀਵ ਰਿਸ਼ੀ ਨੇ ਦੱਸਿਆ ਕਿ ਬੈਂਕ ਕਰਮਚਾਰੀ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਨ। ਇਸ ਲਈ ਸ਼ਨੀਵਾਰ ਨੂੰ ਬੈਂਕ ਤਾਂ ਖੁੱਲ੍ਹਣਗੇ ਪਰ ਸਿਰਫ ਸੀਨੀਅਰ ਨਾਗਰਿਕਾਂ ਨੂੰ ਹੀ ਪੈਸਾ ਕੱਢਵਾਉਣ ਜਾ ਜਮ੍ਹਾ ਕਰਵਾਉਣ ਦੀ ਸੁਵਿਧਾ ਮਿਲੇਗੀ। ਇਸ ਦਿਨ ਬੈਂਕ ਦੇ ਰਹਿੰਦੇ-ਖੁੰਦੇ ਬਾਕੀ ਕੰਮ ਵੀ ਕੀਤੇ ਜਾਣਗੇ। ਇਹ ਵਿਵਸਥਾ ਪੂਰੇ ਭਾਰਤ ਦੇ ਬੈਂਕਾਂ 'ਚ ਲਾਗੂ ਹੋਵੇਗੀ।
Total Responses : 267