← ਪਿਛੇ ਪਰਤੋ
ਨਵੀਂ ਦਿੱਲੀ, 25 ਦਸੰਬਰ, 2016 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਜਨਤਾ ਨਾਲ ਇਸ ਸਾਲ ਆਖ਼ਰੀ ਵਾਰ ਆਪਣੀ 'ਮਨ ਕੀ ਬਾਤ' ਪ੍ਰੋਗਰਾਮ ਕੀਤਾ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ 'ਚ ਦੇਸ਼ ਵਾਸੀਆਂ ਨੂੰ ਕ੍ਰਿਸਮਸ ਦੀ ਵਧਾਈਆਂ ਦਿੱਤੀਆਂ ਹਨ। ਮਹਾਮਨਾ ਮਦਨ ਮੋਹਨ ਮਾਲਵੀਯ ਨੂੰ ਜੈਅੰਤੀ 'ਤੇ ਯਾਦ ਕਰਨ ਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੂੰ ਜਨਮ ਦਿਨ ਦੀ ਵਧਾਈ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੋ ਯੋਜਨਾਵਾਂ ਦੀ ਸੌਗਾਤ ਦੇਸ਼ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕ੍ਰਿਸਮਸ ਦੇ ਦਿਨ ਦੋ ਯੋਜਨਾਵਾਂ ਦਾ ਲਾਭ ਮਿਲਣ ਜਾ ਰਿਹਾ ਹੈ। ਗਾਹਕਾਂ ਲਈ ਲੱਕੀ ਗਾਹਕ ਯੋਜਨਾ ਤੇ ਵਪਾਰੀਆਂ ਲਈ ਡੀਜੀ ਧਨ ਵਪਾਰ ਯੋਜਨਾ ਸ਼ੁਰੂ ਹੋ ਰਹੀ ਹੈ। ਕ੍ਰਿਸਮਸ ਦੀ ਸੌਗਾਤ ਦੇ ਰੂਪ 'ਚ ਪੰਦਰਾਂ ਹਜ਼ਾਰ ਲੋਕਾਂ ਨੂੰ ਡਰਾਅ ਸਿਸਟਮ ਨਾਲ ਇਨਾਮ ਮਿਲੇਗਾ। ਇਹ ਯੋਜਨਾ 100 ਦਿਨ ਚੱਲਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਛਾਪੇਮਾਰੀ 'ਚ ਵੱਡੀ ਮਾਤਰਾ 'ਚ ਕਾਲਾ ਧਨ ਫੜਿਆ ਜਾ ਰਿਹਾ ਹੈ। ਇਹ ਸਭ ਆਮ ਭਾਰਤੀ ਦੀ ਮਦਦ ਨਾਲ ਹੀ ਹੋ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨ ਕੀ ਬਾਤ 'ਚ ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਇੰਗਲੈਂਡ ਖਿਲਾਫ ਵੱਡੀ ਜਿੱਤ ਤੇ ਜੂਨੀਅਰ ਹਾਕੀ ਟੀਮ ਵਲੋਂ ਵਿਸ਼ਵ ਹਾਕੀ ਕੱਪ ਜਿੱਤਣ 'ਤੇ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ।
Total Responses : 267