ਯੂਥ ਵੀਰਾਂਗਣਾਏਂ ਨੇ ਲੋੜਵੰਦਾਂ ਨੂੰ ਵੰਡੀਆਂ ਕੋਰੋਨਾ ਤੋਂ ਬਚਾਅ ਲਈ ਕਿੱਟਾਂ
ਅਸ਼ੋਕ ਵਰਮਾ
ਮਾਨਸਾ, 23 ਮਈ 2021 - ਯੂਥ ਵੀਰਾਂਗਣਾਏਂ ਮਾਨਸਾ ਦੀਆਂ ਵਲੰਟੀਅਰਾਂ ਨੇ ਬਲਾਕ ਮਾਨਸਾ ਵਿੱਚ ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਕੋਰੋਨਾ ਤੋ ਬਚਾਅ ਲਈ ਕਿੱਟਾਂ ਵੰਡੀਆਂ ਅਤੇ ਉਨ੍ਹਾਂ ਨੂੰ ਕੋਰੋਨਾ ਮਹਾਮਾਰੀ ਪ੍ਰਤੀ ਜਾਗਰੂਕ ਕੀਤਾ ਹੈ । ਯੂਥ ਵੀਰਾਂਗਣਾਏਂ ਦੀ ਵਲੰਟੀਅਰ ਵੀਨਾ ਨੇ ਦੱਸਿਆ ਕਿ ਮਾਨਸਾ ਵਿਚ150 ਜ਼ਰੂਰਤਮੰਦ ਪਰਿਵਾਰਾਂ ਨੂੰ ਮਾਸਕ , ਸਾਬਣ ਅਤੇ ਕਾੜ੍ਹਾ ਦੇ ਪੈਕਟ ਤਕਸੀਮ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਣ ਲਈ ਉਨ੍ਹਾਂ ਨੂੰ ਕੋਰੋਨਾ ਦਾ ਟੀਕਾਕਰਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰੀਵਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਸਾਨੂੰ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸਗੋਂ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਗਾਈਡਲਾਈਨਾਂ ਦੀ ਪਾਲਣਾ ਕਰਦਿਆਂ ਹੋਏ ਹਮੇਸ਼ਾ ਮਾਸਕ ਪਹਿਨ ਕੇ ਰੱਖਣਾ , ਹੱਥਾਂ ਨੂੰ ਸਾਬਣ ਨਾਲ ਜਾ ਸੈਨੇਟਾਇਜਰ ਨਾਲ ਸਾਫ ਕਰਨ , ਸਮਾਜਿਕ ਦੂਰੀ ਬਣਾਕੇ ਰੱਖਣ ਅਤੇ ਸਰਕਾਰ ਵੱਲੋਂ ਚਲਾਈ ਗਈ ਟੀਕਾਕਰਨ ਦੀ ਮੁਹਿੰਮ ਨੂੰ ਸਫਲ ਕਰਦਿਆਂ ਸਾਨੂੰ ਸਭ ਨੂੰ ਕੋਰੋਨਾ ਵੈਕਸੀਨੇਸ਼ਨ ਲੈਣੀ ਚਾਹੀਦੀ ਹੈ ।
ਇਸ ਮੌਕੇ ਤੇ ਵਾਰਡ ਨੰਬਰ 19 ਦੀ ਕੌਂਸਲਰ ਮੈਡਮ ਕਮਲੇਸ਼ ਰਾਣੀ ਨੇ ਕਿਹਾ ਕਿ ਜੇਕਰ ਅਸੀਂ ਕੋਰੋਨਾ ਵਰਗੀ ਬਿਮਾਰੀ ਤੋਂ ਬਚਣਾ ਹੈ ਤਾਂ ਸਾਨੂੰ ਆਪਣਾ ਆਂਢ ਗੁਆਂਢ ਅਤੇ ਇਲਾਕੇ ਵਿੱਚ ਰਹਿੰਦੇ ਜ਼ਰੂਰਤਮੰਦ ਪਰਿਵਾਰਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਜਾਗਰੂਕ ਕਰਵਾਉਣਾ ਚਾਹੀਦਾ ਹੈ । ਉਨ੍ਹਾਂ ਵੱਲੋਂ ਯੂਥ ਵੀਰਾਂਗਣਾਏਂ ਸੰਸਥਾ ਦੇ ਮੈਂਬਰਾਂ ਦਾ ਖਾਸ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਜਿਹੇ ਕਾਰਜ ਲਗਾਤਾ ਕਰਨੇ ਚਾਹੀਦੇ ਹਨ ਤਾਂ ਜੋ ਸੀ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਹਰਾ ਸਕੀਏ । ਇਸ ਮੌਕੇ ਯੂਥ ਵੀਰਾਂਗਣਾਏਂ ਸੰਸਥਾ ਦੀਆਂ ਮੈਂਬਰ ਪਰਮਜੀਤ ਕੌਰ , ਮਨਜੀਤ ਕੋਰ , ਦੀਕਸ਼ਾ , ਨੀਤੂ , ਸਿਮਰਨ ਅਤੇ ਸੁਨੀਤਾ ਹਾਜ਼ਰ ਸਨ।