← ਪਿਛੇ ਪਰਤੋ
ਨਵੀਂ ਦਿੱਲੀ, 18 ਨਵੰਬਰ, 2016 : ਨੋਟਬੰਦੀ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕ ਤੱਕ ਸੰਗ੍ਰਾਮ ਮਚਿਆ ਹੋਇਆ ਹੈ। ਕੇਂਦਰ ਸਰਕਾਰ ਦੇ 500-1000 ਦੇ ਨੋਟ ਬੰਦ ਦੇ ਫਰਮਾਨ ਤੋਂ ਬਾਅਦ ਸਾਰੇ ਪਰੇਸ਼ਾਨ ਹਨ। ਭਾਜਪਾ ਨੇ ਰਾਜ ਸਭਾ ਸ਼ੁਰੂ ਹੁੰਦੇ ਹੀ ਗੁਲਾਮ ਨਬੀ ਆਜ਼ਾਦ ਦੇ ਵੀਰਵਾਰ ਨੂੰ ਉੜੀ ਹਮਲੇ ਨੂੰ ਲੈ ਕੇ ਦਿੱਤੇ ਬਿਆਨ 'ਤੇ ਮੁਆਫ਼ੀ ਮੰਗਣ ਲਈ ਭਾਜਪਾ ਅੜੀ ਹੈ। ਭਾਜਪਾ ਨੇ ਰਾਜ ਸਭਾ 'ਚ ਕਾਂਗਰਸ ਨੇਤਾ ਨੂੰ ਮੁਆਫ਼ੀ ਮੰਗਣ ਦੀ ਗੱਲ ਕਹੀ ਹੈ। ਰੌਲੇ ਅਤੇ ਹੰਗਾਮੇ ਕਾਰਨ ਸੋਮਵਾਰ ਦੀ ਸਵੇਰ 11 ਵਜੇ ਤੱਕ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ 'ਚ ਵਿਰੋਧੀ ਧਿਰ 'ਅਮੀਰਾਂ ਦੀ ਸਰਕਾਰ ਹਾਏ-ਹਾਏ' ਦੇ ਨਾਅਰੇ ਲਾ ਰਿਹਾ ਸੀ। ਇਹ ਲੋਕ ਪੈਸਿਆਂ ਦੀ ਰਾਜਨੀਤੀ ਕਰਦੇ ਹਨ, ਇਸ ਲਈ ਬਲੈਕ ਮਨੀ ਦੇ ਮੁੱਦੇ 'ਤੇ ਇਨ੍ਹਾਂ ਦੀ ਚੀਕ-ਪੁਕਾਰ ਨਿਕਲ ਰਹੀ ਹੈ। ਇਹ ਲੋਕ ਅਚਨਚੇਤ ਮੌਤਾਂ ਅਤੇ ਸ਼ਹਾਦਤ ਨੂੰ ਇਕ ਬਰਾਬਰ ਦੱਸ ਰਹੇ ਹਨ। ਭਾਜਪਾ ਦੀ ਮੀਨਾਕਸ਼ੀ ਲੇਖੀ ਲੋਕ ਸਭਾ 'ਚ ਗੁਲਾਬ ਨਬੀ ਆਜ਼ਾਦ ਦੇ ਬਿਆਨ ਦੇ ਵਿਰੋਧ 'ਚ ਬੋਲ ਰਹੀ ਸੀ। ਟੀ.ਡੀ.ਪੀ. ਸੰਸਦ ਮੈਂਬਰ ਰਾਮਮੋਹਨ ਨਾਇਡੂ ਨੇ ਤੇਲੰਗਾਨਾ ਮੁੱਦੇ 'ਤੇ ਲੋਕ ਸਭਾ 'ਚ ਆਪਣੀ ਰਾਏ ਰੱਖੀ। ਮੁਲਤਵੀ ਤੋਂ ਬਾਅਦ ਫਿਰ ਦੁਬਾਰਾ ਸ਼ੁਰੂ ਹੋਈ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ 'ਚ 'ਸ਼ਰਮ ਕਰੋ' ਦੇ ਨਾਅਰੇ ਲੱਗ ਰਹੇ ਸਨ। ਲੋਕ ਸਭਾ ਨੂੰ ਸੋਮਵਾਰ ਤੱਕ ਮੁਲਤਵੀ ਕਰਨ ਤੋਂ ਪਹਿਲਾਂ 12 ਵਜੇ ਤੱਕ ਲਈ ਮੁਲਤਵੀ ਕੀਤਾ ਗਿਆ ਸੀ। ਸੰਸਦ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਟੀ.ਐੱਮ. ਸੀ. ਨੇ ਸੰਸਦ ਕੈਂਪਸ 'ਚ ਨੋਟਬੰਦੀ ਫੈਸਲੇ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਰਾਜ ਸਭਾ ਦੀ 12 ਵਜੇ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਤਾਂ ਭਾਜਪਾ ਨੇ ਕਿਹਾ ਕਿ ਸਰਕਾਰ ਵਿਮੁਦਰੀਕਰਨ 'ਤੇ ਵਿਰੋਧੀ ਦਲਾਂ ਨਾਲ ਚਰਚਾ ਲਈ ਤਿਆਰ ਹੈ। ਇੰਨੀਂ ਦਿਨੀਂ ਸੰਸਦ 'ਚ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। ਉੱਥੇ ਹੀ ਨੋਟਬੰਦੀ ਨੂੰ ਲੈ ਕੇ ਵਿਰੋਧੀ ਧਿਰ ਖੂਬ ਹੰਗਾਮਾ ਕਰ ਰਿਹਾ ਹੈ। ਲੋਕ ਸਭਾ ਅਤੇ ਰਾਜ ਸਭਾ 'ਚ ਸ਼ੁੱਕਰਵਾਰ ਨੂੰ ਵੀ ਹੰਗਾਮੇ ਦਾ ਆਸਾਰ ਹੈ। ਰਾਜ ਸਭਾ 'ਚ ਨੋਟਬੰਦੀ 'ਤੇ ਬੁੱਧਵਾਰ ਨੂੰ ਸ਼ੁਰੂ ਹੋਈ ਪਰ ਭਾਰੀ ਹੰਗਾਮੇ ਤੋਂ ਬਾਅਦ ਵੀਰਵਾਰ ਨੂੰ ਦੋਹਾਂ ਸਦਨਾਂ ਨੂੰ ਮੁਲਤਵੀ ਕਰਨਾ ਪਿਆ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰਾਜ ਸਭਾ ਅਤੇ ਲੋਕ ਸਭਾ 'ਚ ਨੋਟਬੰਦੀ ਦੇ ਮੁੱਦੇ ਨੂੰ ਲੈ ਕੇ ਜਾਰੀ ਹੰਗਾਮੇ ਕਾਰਨ ਕੋਈ ਕੰਮ ਨਹੀਂ ਹੋ ਸਕਿਆ। ਰਾਜ ਸਭਾ 'ਚ ਨੋਟਬੰਦੀ ਦੇ ਮੁੱਦੇ 'ਤੇ ਬੁੱਧਵਾਰ ਨੂੰ ਸ਼ੁਰੂ ਹੋਈ ਚਰਚਾ ਵਿਰੋਧੀ ਦਲਾਂ ਦੇ ਰੌਲਾ ਪਾਉਣ ਕਾਰਨ ਅੱਗੇ ਵਧ ਸਕੀ। ਉੱਥੇ ਹੀ ਲੋਕ ਸਭਾ 'ਚ ਵੋਟਿੰਗ ਦੀ ਵਿਵਸਥਾ ਵਾਲੇ ਨਿਯਮ ਦੇ ਅਧੀਨ ਚਰਚਾ ਕਰਵਾਉਣ ਦੀ ਮੰਗ 'ਤੇ ਵਿਰੋਧੀ ਦਲਾਂ ਦੇ ਹੰਗਾਮੇ ਕਾਰਨ ਹੇਠਲੇ ਸਦਨ ਦੀ ਕਾਰਵਾਈ ਨਹੀਂ ਚੱਲ ਸਕੀ। ਸਰਕਾਰ ਹਾਲਾਂਕਿ ਨਿਯਮ 193 ਦੇ ਅਧੀਨ ਚਰਚਾ ਕਰਵਾਉਣ ਲਈ ਤਿਆਰ ਸੀ।
Total Responses : 267