ਰੈਡ ਕਰਾਸ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ
ਹਰਜਿੰਦਰ ਸਿੰਘ ਭੱਟੀ
- ਦਿਵਿਆਂਗ ਵਿਅਕਤੀ ਨੂੰ ਦਿੱਤੀ ਵੀਲਚੇਅਰ ਅਤੇ ਹੋਰ ਸਮਾਨ
ਐਸ.ਏ.ਐਸ ਨਗਰ, 27 ਮਈ 2021 - ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ ਵੱਲੋ ਜਿਲ੍ਹਾਂ ਪ੍ਰਬੰਧਕੀ ਕੈਪਲੈਕਸ ਵਿਖੇ ਗਰੀਬ ਤੇ ਲੋੜਵੰਦ ਪਰਿਵਾਰ ਦੀ ਸਹਾਇਤਾ ਕੀਤੀ ਗਈ ਤੇ ਇੱਕ ਲੋੜਵੰਦ ਪਰਿਵਾਰ ਨੂੰ ਵ੍ਹੀਲ ਚੇਅਰ ਅਤੇ ਹੋਰ ਸਮਾਨ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰੈਡ ਕਰਾਸ ਸ਼ਾਖਾ,ਸਕੱਤਰ,ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਨੇ ਦੱਸਿਆ ਕਿ
ਨਵਜੋਤ ਸਿੰਘ ਪਿੰਡ ਬੂਟਾ ਸਿੰਘ ਵਾਲਾ ਦੇ ਲੋੜਵੰਦ ਪਰਿਵਾਰ ਨੂੰ ਵੀਲਚੇਅਰ,ਇੱਕ ਮਹੀਨੇ ਦਾ ਰਾਸ਼ਣ, ਅਤੇ ਦਵਾਈਆ ਮੁਹੱਈਆ ਕਰਵਾ ਕੇ ਮਦਦ ਕੀਤੀ ਗਈ।
ਉਨ੍ਹਾ ਕਿਹਾ ਕਿ ਇਹ ਇੱਕ ਬਹੁਤ ਹੀ ਗਰੀਬ ਵਿਅਕਤੀ ਹੈ ਜੋ ਕਿ ਪਿਛਲੇ 3 ਸਾਲ ਤੋਂ ਕਿਡਨੀ ਦਾ ਮਰੀਜ ਹੈ।ਉਸਦੀ ਹਫਤੇ ਵਿੱਚ 2 ਵਾਰੀ ਡਾਈਲਾਸਿਸ ਹੁੰਦੀ ਹੈ। ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀ ਹੈ।
ਜਿਲਾ ਰੈਡ ਕਰਾਸ ਸ਼ਾਖਾ ਗਰੀਬ ਤੇ ਲੋੜਵੰਦਾ ਦੀ ਮਦਦ ਲਈ ਤਿਆਰ ਰਹਿੰਦੀ ਹੈ।ਰੈਡ ਕਰਾਸ ਇੱਕ ਰਾਹਤ ਸੰਸਥਾ ਹੈ ਜੋ ਕਿ ਮੁਸਬਿਤ ਵਿੱਚ ਲੋਕਾ ਦੀ ਮਦਦ ਕਰਦੀ ਹੈ।ਕੋਵਿਡ—19 ਦੀ ਬਿਮਾਰੀ ਨੂੰ ਮੁੱਖ ਰੱਖਦੇ ਹੋਏ ਜਿਲਾ ਰੈਡ ਕਰਾਸ ਸ਼ਾਖਾ ਵੱਲੋ ਸਮੇਂ ਸਮੇਂ ਤੇ ਮਾਸਕ, ਸੈਨੀਟਾਇਜਰ, ਸਾਬਣ ਅਤੇ ਹੋਰ ਲੋੜੀਦਾ ਸਮਾਨ ਵੰਡ ਕੇ ਕਰੋਨਾ ਦੀ ਬਿਮਾਰੀ ਤੋ ਬਚਣ ਲਈ ਲੋਕਾ ਨੂੰ ਜਾਗਰੂਕ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਸੁਸਾਇਟੀ ਦੀ ਆਪਣੀ ਕੋਈ ਜਾਇਦਾਦ ਨਹੀ ਹੈ ਜਿਸਦਾ ਸੁਸਾਇਟੀ ਨੂੰ ਕਿਰਾਇਆ ਆਦਿ ਆਉਦਾ ਹੋਵੇ ਨਾ ਹੀ ਆਮਦਨ ਦਾ ਕੋਈ ਪੱਕਾ ਸਾਧਨ ਹੈ ਜੋ ਵੀ ਰੈਡ ਕਰਾਸ ਸੁਸਾਇਟੀ ਵੱਲੋ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ।ਉਹ ਦਾਨੀ ਸੱਜਣਾ ਦੀ ਸਹਾਇਤਾ ਨਾਲ ਕੀਤੇ ਜਾਦੇ ਹਨ।
ਉਨ੍ਹਾਂ ਸਹਿਰ ਵਾਸੀਆਂ, ਐਨ.ਜੀ.ਉਜ਼ ਨੂੰ ਅਪੀਲ ਕੀਤੀ ਜਾਦੀ ਹੈ, ਕਿ ਜਿਲਾ ਰੈਡ ਕਰਾਸ ਸੁਸਾਇਟੀ, ਐਸ.ਏ.ਐਸ.ਨਗਰ ਵਿੱਚ ਆਪਣਾ ਯੋਗਦਾਨ ਪਾ ਕੇ ਮਦਦ ਕੀਤੀ ਜਾਵੇ ਤਾਂ ਜੋ ਵੱਧ ਤੋ ਵੱਧ ਲੋੜਵੰਦਾ ਦੀ ਸਹਾਇਤਾ ਕੀਤੀ ਜਾ ਸਕੇ।
ਜੋ ਵੀ ਦਾਨੀ ਸੱਜਣ ਆਪਣਾ ਰੈਡ ਕਰਾਸ ਨੂੰ ਡੋਨੇਸ਼ਨ ਦੇ ਕੇ ਯੋਗਦਾਨ ਪਾਉਣਾ ਚੁਹੰਦਾ ਹੈ ਉਹ ਕਮਰਾ ਨੰ: 308 ਜਿਲਾ ਪ੍ਰਬੰਧਕੀ ਕੰਪਲੈਕਸ ਦੁੂਜੀ ਮੰਜਿਲ ਤੇ ਜਮਾਂ ਕਰਵਾ ਸਕਦਾ ਹੈ।