← ਪਿਛੇ ਪਰਤੋ
ਲਖਨਊ, 24 ਦਸੰਬਰ, 2016 : ਲਖਨਊ 'ਚ ਰਿੰਗ ਰੋਡ ਤੋਂ ਜਾਣ ਵਾਲੀ ਸੜਕ ਤੋਂ ਜਦ ਲੋਕਾਂ ਨੇ ਕੁਕਰੈਨ ਨਾਲੇ ਵਿਚ 500-1000 ਰੁਪਏ ਦੇ ਨੋਟਾਂ ਨੂੰ ਰੁੜ੍ਹਦੇ ਦੇਖਿਆ ਤਾਂ ਭਾਜੜਾਂ ਪੈ ਗਈਆਂ। ਲੋਕੀ ਇੱਕ ਦੂਜੇ ਤੋਂ ਪਹਿਲਾਂ ਨਾਲੇ 'ਚ ਕੁੱਦਣ ਲੱਗ ਪਏ। ਦੇਖਦੇ ਹੀ ਦੇਖਦੇ ਲੋਕਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਨੋਟ ਅਪਣੇ ਕਬਜ਼ੇ ਵਚ ਕਰਨ ਦੀ ਹੋੜ ਜਿਹੀ ਲੱਗ ਗਈ। ਸਵੇਰੇ ਸਵੇਰੇ ਹੋਈ ਇਹ ਘਟਨਾ ਸਾਰੇ ਸ਼ਹਿਰ ਵਿਚ ਫੈਲ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪੁੱਜੀ ਪਰ ਜਦੋਂ ਤੱਕ ਲੋਕ ਨੋਟ ਲੈ ਕੇ ਰਫੂਚੱਕਰ ਹੋ ਚੁੱਕੇ ਸੀ ਜਦ ਕਿ ਨਾਲੇ ਦੇ ਕਿਨਾਰੇ ਝੁੱਗੀਆਂ ਵਿਚ ਰਹਿਣ ਵਾਲੇ ਗਰੀਬਾਂ ਦੇ ਹਿੱਸੇ ਵਿਚ ਆਏ ਨੋਟਾਂ ਨੂੰ ਪੁਲਿਸ ਨੇ ਬਰਾਮਦ ਕਰਕੇ ਛਾਤੀ ਚੌੜੀ ਕਰ ਲਈ। ਸ਼ੁੱਕਰਵਾਰ ਸਵੇਰੇ ਅੱਠ ਵਜੇ ਦੇ ਕਰੀਬ ਜਦ ਕੁਕਰੈਨ ਨਾਲੇ ਵਿਚ ਨੋਟ ਰੁੜ੍ਹਦੇ ਦੇਖੇ ਗਏ ਤਾਂ ਲੋਕਾਂ ਨੇ ਦੇਰੀ ਨਾ ਕਰਦੇ ਹੋਏ ਨਾਲੇ ਵਿਚ ਕੁੱਦ ਕੇ ਨੋਟ ਚੁੱਕਣੇ ਸ਼ੁਰੂ ਕਰ ਦਿੱਤੇ। ਦੇਖਦੇ ਹੀ ਦੇਖਦੇ ਦਰਜਨਾਂ ਲੋਕ ਨਾਲੇ ਵਿਚ ਉਤਰ ਗਏ। ਇਸ ਦੌਰਾਨ ਕੁਝ ਲੋਕਾਂ ਨੇ ਫ਼ੋਟੋ ਖਿੱਚ ਕੇ ਅਤੇ ਵੀਡੀਓ ਬਣਾ ਕੇ ਵੱਟਸ ਐਪ ਗਰੁੱਪਾਂ ਵਿਚ ਭੇਜਣੀ ਸ਼ੁਰੂ ਕਰ ਦਿੱਤੀ। ਪੁਲਿਸ ਮੁਖੀ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਨੂੰ ਵੀ ਇਸ ਬਾਰੇ ਵਿਚ ਜਾਣਕਾਰੀ ਦੇ ਦਿੱਤੀ ਗਈ ਹੈ। ਦੇਰ ਸ਼ਾਮ ਇੰਦਰਾ ਨਗਰ ਥਾਣੇ ਦੇ ਇੰਚਾਰਜ ਧੀਰੇਂਦਰ ਪ੍ਰਤਾਪ ਨੇ ਇਕ ਲੱਖ ਵੀਹ ਹਜ਼ਾਰ , ਮਹਾਨਗਰ ਥਾਣੇ ਨੇ 1 ਲੱਖ 6 ਹਜ਼ਾਰ ਅਤੇ ਗਾਜੀਪੁਰਾ ਥਾਣੇ ਨੇ ਸਾਢੇ ਚਾਰ ਹਜ਼ਾਰ ਰੁਪਏ ਕੀਮਤ ਦੇ ਪੁਰਾਣੇ ਨੋਟ ਜ਼ਬਤ ਕਰਨ ਦੀ ਜਾਣਕਾਰੀ ਦਿੱਤੀ।
Total Responses : 267