ਰੂਪਨਗਰ, 27 ਦਸੰਬਰ, 2016 : ਜਿਲੇ ਦੇ ਸਮੂਹ ਰਜਿਸਟਰਡ ਵਪਾਰੀਆਂ ਨੂੰ ਪਰੋਵਿਜ਼ਨਲ ਜੀ.ਐਸ.ਟੀ, ਆਈ.ਡੀ ਪਾਸਵਰਡ ਦਿੱਤੇ ਜਾ ਰਹੇ ਹਨ, ਇਸ ਤਹਿਤ ਜਿਲੇ ਦੇ 2552 ਰਜਿਸਟਰਡ ਵਪਾਰੀਆਂ ਲਈ ਜੀ.ਐਸ.ਟੀ. ਪ੍ਰਾਪਤ ਹੋਏ ਸਨ ਜਿਨਾਂ ਵਿਚੌਂ 2471 ਐਕਟਿਵ ਵਪਾਰੀਆਂ ਨੂੰ ਇਹ ਜਾਰੀ ਕੀਤੇ ਜਾ ਚੁਕੇ ਹਨ ।ਇਸ ਗੱਲ ਦੀ ਜਾਣਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ਼੍ਰੀ ਸ਼ਾਲਿਨ ਵਾਲੀਆ ਨੇ ਦਿੰਦਿਆ ਦੱਸਿਆ ਕਿ ਹਰੇਕ ਰਜਿਸਟਰਡ ਵਪਾਰੀ ਲਈ 31 ਦਸੰਬਰ 2016 ਤੱਕ ਆਪਣਾ ਅਕਾਉਂਟ ਐਕਟੀਵੇਟ ਕਰਨਾ ਜਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਪਾਰੀ ਆਪਣਾ ਜੀ.ਐਸ.ਟੀ, ਆਈ.ਡੀ. ਅਤੇ ਪਾਸਵਰਡ ਐਕਟਿਵੇਟ ਕਰਾਉਣ ਤੋਂ ਰਹਿ ਜਾਂਦਾ ਹੈ ਤਾਂ ਉਨ੍ਹਾਂ ਨੂੰ ਜੀ.ਐਸ.ਟੀ ਲੱਗਣ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨਾਂ ਇਹ ਵੀ ਦੱਸਿਆ ਕਿ 31 ਦਸੰਬਰ 2016 ਤੱਕ ਹਰੇਕ ਵਪਾਰੀ www.gst.gov.in ਪਰੋਟਲ ਉਪਰ ਲੋਗਿਨ ਕਰ ਸਕਦਾ ਹੈ । ਵਧੇਰੇ ਜਾਣਕਾਰੀ ਅਤੇ ਅਧਿਕਾਰਤਾ ਪੱਤਰ www.pextax.com ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।