← ਪਿਛੇ ਪਰਤੋ
ਨਵੀਂ ਦਿੱਲੀ, 23 ਦਸੰਬਰ, 2016 : ਮੋਦੀ ਸਰਕਾਰ ਜਲਦੀ ਹੀ ਨਵੀਂ ਗੱਡੀਆਂ ਦੇ ਰਜਿਸਟਰੇਸ਼ਨ ਲਈ ਪਾਰਕਿੰਗ ਦੀ ਜਗ੍ਹਾ ਦੇ ਸਬੂਤ ਨੂੰ ਜ਼ਰੂਰੀ ਕਰ ਸਕਦੀ ਹੈ।ਅਜਿਹੇ ‘ਚ ਜੇਕਰ ਤੁਹਾਡੇ ਕੋਲ ਪਾਰਕਿੰਗ ਲਈ ਜਗ੍ਹਾ (ਗੱਡੀ ਖੜ੍ਹੀ ਕਰਨ ਲਈ ਜਗ੍ਹਾ) ਹੈ ਤਾਂ ਇਸ ਦਾ ਸਬੂਤ ਦਿਖਾਉਣ ਦੇ ਬਾਅਦ ਹੀ ਤੁਸੀਂ ਨਵੀਂ ਗੱਡੀ ਦੇ ਮਾਲਕ ਬਣ ਸਕੋਗੇ। ਜੇਕਰ ਅਜਿਹਾ ਹੋਇਆ ਤਾਂ ਸੜਕਾਂ ‘ਤੇ ਗੱਡੀਆਂ ਦੀ ਭੀੜ ਨੂੰ ਘੱਟ ਕਰਨ ਦੀ ਦਿਸ਼ਾ ‘ਚ ਇਹ ਇਕ ਅਹਿਮ ਕਦਮ ਹੋਵੇਗਾ।ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕੇਇਆ ਨਾਇਡੂ ਨੇ ਕਿਹਾ ਵਾਹਨ ਰਜਿਸਟਰੇਸ਼ਨ ‘ਚ ਨਵੇਂ ਨਿਯਮ ਜੋੜਨ ਲਈ ਉਨ੍ਹਾਂ ਦਾ ਮੰਤਰਾਲਾ ਇਸ ਸੰਬੰਧ ‘ਚ ਸੜਕ ਆਵਾਜਾਈ ਮੰਤਰਾਲੇ ਦੇ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਸੂਬਿਆਂ ਦੇ ਨਾਲ ਬੈਠਕ ਕੀਤੀ ਗਈ ਹੈ ਅਤੇ ਇਸ ਦਿਸ਼ਾ ‘ਚ ਅੱਗੇ ਵਧ ਰਹੇ ਹਾਂ।ਲੋਕ ਗੱਡੀ ਖਰੀਦਣ ਦੇ ਸ਼ੌਕੀਨ ਹੁੰਦੇ ਹਨ ਪਰ ਗੱਡੀ ਖਰੀਦਣ ਦੇ ਬਾਅਦ ਖੜ੍ਹੀ ਕਿੱਥੇ ਕਰਨਗੇ ਇਸ ਬਾਰੇ ਨਹੀਂ ਸੋਚਦੇ, ਜਿਸ ਕਾਰਨ ਲੋਕ ਕਿਤੇ ਵੀ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਦੇਖਦੇ ਹੀ ਦੇਖਦੇ ਹੀ ਜਾਮ ਲੱਗ ਜਾਂਦਾ ਹੈ ਜਾਂ ਫਿਰ ਉਨ੍ਹਾਂ ਦੀ ਗੱਡੀ ਉੱਥੋਂ ਚੋਰੀ ਹੋ ਜਾਂਦੀ ਹੈ। ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਸਰਕਾਰ ਪਾਰਕਿੰਗ ਦੀ ਜਗ੍ਹਾ ਹੋਣ ‘ਤੇ ਹੀ ਕਾਰ ਦੇ ਰਜਿਸਟਰੇਸ਼ਨ ਦਾ ਫੈਸਲਾ ਲੈ ਸਕਦੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸੜਕਾਂ ‘ਤੇ ਗੱਡੀਆਂ ਦੀ ਭੀੜ ਘੱਟ ਹੋਵੇਗੀ ਅਤੇ ਸ਼ਹਿਰ ‘ਚ ਥਾਂ-ਥਾਂ ਖੜ੍ਹੀਆਂ ਗੱਡੀਆਂ ਕਾਰਨ ਲੱਗਣ ਵਾਲੇ ਜਾਮ ਤੋਂ ਆਮ ਆਦਮੀ ਨੂੰ ਰਾਹਤ ਮਿਲਣ ਦੀ ਉਮੀਦ ਹੈ।
Total Responses : 267