ਨਵੀਂ ਦਿੱਲੀ, 27 ਦਸੰਬਰ, 2016 : ਸਰਕਾਰ 30 ਦਸੰਬਰ ਦੀ ਸੀਮਾ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਮਿਲਣ ‘ਤੇ ਜੁਰਮਾਨੇ ਲਗਾਉਣ ਦੀ ਤਿਆਰੀ ਕਰ ਰਹੀ ਹੈ। ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾ ਕਰਵਾਉਣ ਦਾ ਸਮਾਂ ਖਤਮ ਹੋਣ ਦੇ ਬਾਅਦ ਕਿਸੇ ਦੇ ਕੋਲ ਇਹ ਨੋਟ ਮਿਲਣ ‘ਤੇ ਸਰਕਾਰ ਉਨ੍ਹਾਂ ‘ਤੇ ਜੁਰਮਾਨਾ ਲਗਾਉਣ ਦਾ ਆਰਡੀਨੈਂਸ ਲਿਆ ਸਕਦੀ ਹੈ। ਹਾਲਾਂਕਿ ਇਸ ਬਾਰੇ ਅਧਿਕਾਰਿਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਪਰ ਇਸ ਨੂੰ ਬੁੱਧਵਾਰ ਨੂੰ ਕੈਬੀਨੇਟ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਜੇਕਰ ਕਿਸੇ ਦੇ ਕੋਲ ਵੀ 10 ਤੋਂ ਜ਼ਿਆਦਾ ਪੁਰਾਣੇ ਨੋਟ ਮਿਲਦੇ ਹਨ ਤਾਂ ਉਸ ‘ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਆਰਡੀਨੈਂਸ ਰਾਹੀਂ ਸਰਕਾਰ ਅਤੇ ਰਿਜ਼ਰਵ ਬੈਂਕ ਇਨ੍ਹਾਂ ਨੋਟਾਂ ਦੇ ਧਾਰਕਾਂ ਨੂੰ ਉਨ੍ਹਾਂ ਦੇ ਨੋਟਾਂ ਦਾ ਮੁੱਲ ਦੇਣ ਦਾ ਵਾਅਦਾ ਕਰਨ ਵਾਲੀ ਦੇਣਦਾਰੀ ਨੂੰ ਖਤਮ ਕਰ ਸਕਦੀ ਹੈ। ਰਿਪੋਰਟ ‘ਚ ਇਹ ਕਿਹਾ ਗਿਆ ਹੈ ਕਿ 30 ਦਸੰਬਰ ਦੇ ਬਾਅਦ ਪੁਰਾਣੇ ਨੋਟ ਰੱਖਣ ਦੀ ਸੀਮਾ 10 ਤੱਕ ਰੱਖੀ ਜਾ ਸਕਦੀ ਹੈ। ਇਸ ਨਿਯਮ ਦੀ ਉਲੰਘਣਾ ਕਰਨ ‘ਤੇ 50,000 ਰੁਪਏ ਤੱਕ ਜਾਂ ਜਿੰਨੀ ਰਾਸ਼ੀ ਮਿਲੀ ਉਸ ਦਾ ਪੰਜ ਗੁਣਾ ਜੁਰਮਾਨਾ ਲਗਾਇਆ ਜਾ ਸਕਤਾ ਹੈ। ਹਾਲਾਂਕਿ ਅਧਿਕਾਰਿਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।
ਸੂਤਰਾਂ ਮੁਤਾਬਕ ਅਜਿਹੇ ਨੋਟਾਂ ਨੂੰ 31 ਮਾਰਚ ਤੱਕ ਰਿਜ਼ਰਵ ਬੈਂਕ ‘ਚ ਜਮ੍ਹਾ ਕਰਵਾਇਆ ਜਾ ਸਕਦਾ ਹੈ ਪਰ ਇਸ ਦੀ ਸੀਮਾ ਨੂੰ ਵੀ ਘਟਾਇਆ ਜਾ ਸਕਦਾ ਹੈ। ਮੋਦੀ ਸਰਕਾਰ ਦੇਸ਼ ਵਿੱਚ ਕਾਲੇ ਧੰਨ ਨੂੰ ਜਮ੍ਹਾਂ ਹੋਣ ਤੋਂ ਰੋਕਣ ਲਈ ਫੈਸਲਾ ਲੈਣ ਬਾਰੇ ਸੋਚ ਰਹੀ ਹੈ ਜਿਸ ਵਿੱਚ ਬੰਦ ਹੋਏ 500-1000 ਦੇ ਨੋਟ ਰੱਖਣ ਤੇ ਸਜ਼ਾ ਵੀ ਦਿੱਤੀ ਜਾਵੇਗੀ।ਸੂਤਰਾਂ ਮੁਤਾਬਿਕ ਸਰਕਾਰ ਅਜਿਹਾ ਫੈਸਲਾਂ ਲੈਣ ਜਾ ਰਹੀ ਹੈ ਜਿਸਦੇ ਤਹਿਤ 10 ਹਜ਼ਾਰ ਤੋਂ ਜਿਆਦਾ ਰਕਮ ਰੱਖਣ ਜਾਂ ਫਿਰ ਟਰਾਂਸਫਰ ਕਰਨ ਤੇ ਵੀ ਸਜਾ ਦਿੱਤੀ ਜਾਵੇਗੀ।ਇੱਕ ਵਿਅਕਤੀ ਜਿਆਦਾ ਤੋਂ ਜਿਆਦਾ 10 ਨੋਟ ਆਪਣੇ ਕੋਲ ਰੱਖ ਸਕੇਗਾ।ਖਬਰਾਂ ਦੇ ਮੁਤਾਬਿਕ ਸਰਕਾਰ 30 ਦਸੰਬਰ ਤੋਂ ਪਹਿਲਾਂ ਅਧਿਆਦੇਸ਼ ਲਿਆਉਣ ਜਾ ਰਹੀ ਹੈ ਜਿਸਦੇ ਤਹਿਤ ਕੁਝ ਸਖਤ ਫੈਸਲੇ ਲਏ ਜਾ ਸਕਦੇ ਹਨ।ਹਾਲਾਕਿ ਇਹ ਹਾਲੇ ਤੱਕ ਸਾਫ ਨਹੀਂ ਹੋ ਪਾਇਆ ਹੈ ਕਿ ਅਜਿਹਾ ਕਰਨ ਤੇ ਸਰਕਾਰ ਕਿੰਨੀ ਸਜ਼ਾ ਦਾ ਪ੍ਰਾਵਧਾਨ ਕਰੇਗੀ।ਜੁਰਮਾਨੇ ਨਾਲ ਜੁੜੇ ਮਾਮਲਿਆਂ ਦਾ ਫੈਸਲਾ ਮਿਓਸੀਪਲ ਮਜਿਸਟ੍ਰੇਟ ਪੱਧਰ ਦਾ ਅਧਿਕਾਰੀ ਹੀ ਕਰ ਸਕੇਗਾ।