← ਪਿਛੇ ਪਰਤੋ
ਨਵੀਂ ਦਿੱਲੀ, 10 ਦਸੰਬਰ, 2016 : ਰੇਲਵੇ ਦੀ ਯਾਤਰਾ ਬੀਮਾ ਯੋਜਨਾ ਨੂੰ ਬਿਹਤਰ ਪ੍ਰਤੀਕਿਰਿਆ ਮਿਲੀ ਹੈ। ਜਿਥੇ ਸਰਕਾਰ ਦੁਆਰਾ ਬੀਮਾ ਪ੍ਰੀਮੀਅਮ ਨੂੰ ਸਮਾਪਤ ਕੀਤੇ ਜਾਣ ਤੋਂ ਬਾਅਦ 3.5 ਲੱਖ ਤੋਂ ਵਧ ਯਾਤਰੀਆਂ ਨੇ ਇਸ ਸੁਵਿਧਾ ਨੂੰ ਅਪਣਾਇਆ ਹੈ। ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਨੂੰ ਹੁਣ ਬੀਮਾ ਪ੍ਰੀਮੀਅਮ ਦੀ ਸੁਵਿਧਾ ਹਾਸਲ ਕਰਨ ਲਈ 92 ਪੈਸੇ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ ਕਿਉਂਕਿ ਸਰਕਾਰ ਨੇ ਟਿਕਟਾਂ ਦੀ ਆਨਲਾਈਨ ਬੁਕਿੰਗ ਨੂੰ ਬੜਾਵਾ ਦੇਣ ਲਈ ਇਸ ਨੂੰ ਬਿਲਕੁਲ ਮੁਫਤ ਕਰ ਦਿੱਤਾ ਹੈ। ਜਿਸ ਕਾਰਨ ਲੋਕ ਹੁਣ ਵਧ-ਵਧ ਇਸ ਰੇਲ ਬੀਮਾ ਪ੍ਰੀਮੀਅਮ ਯੋਜਨਾ ਨੂੰ ਅਪਣਾ ਰਹੇ ਹਨ।
Total Responses : 267