← ਪਿਛੇ ਪਰਤੋ
ਰਾਂਚੀ, 22 ਦਸੰਬਰ, 2016 : ਨੋਟਬੰਦੀ ਦਾ ਅਸਰ ਸਿਰਫ ਆਮ ਨਾਗਰਿਕਾਂ 'ਤੇ ਹੀ ਨਹੀਂ ਪਿਆ ਸਗੋਂ ਨਕਸਲੀਆਂ 'ਤੇ ਵੀ ਪਿਆ ਨਜ਼ਰ ਆਉਂਦਾ ਹੈ। ਝਾਰਖੰਡ ਵਿਖੇ ਨਕਸਲੀਆਂ ਦੇ 40 ਖਾਤਿਆਂ ਵਿਖੇ ਈ. ਡੀ. ਨੇ ਛਾਪੇ ਮਾਰੇ। ਇਨ੍ਹਾਂ ਖਾਤਿਆਂ 'ਚ 55 ਕਰੋੜ ਰੁਪਏ ਜਮ੍ਹਾ ਹਨ। ਇਨ੍ਹਾਂ ਵਿਚੋਂ 15 ਖਾਤੇ ਖਤਰਨਾਕ ਨਕਸਲੀਆਂ ਦੇ ਹਨ ਜਿਨ੍ਹਾਂ 'ਤੇ ਇਨਾਮ ਦਾ ਵੀ ਸਰਕਾਰ ਨੇ ਐਲਾਨ ਕੀਤਾ ਹੋਇਆ ਹੈ। ਸਭ ਖਾਤੇ ਸੀਜ਼ ਕਰ ਦਿੱਤੇ ਗਏ ਹਨ। ਰਾਂਚੀ, ਜਮਸ਼ੇਦਪੁਰ ਅਤੇ ਚਾਈਬਾਸਾ ਜ਼ਿਲਿਆਂ ਵਿਚ ਸਥਿਤ ਬੈਂਕਾਂ 'ਚ ਨਕਸਲੀਆਂ ਦੇ ਖਾਤਿਆਂ ਦਾ ਪਤਾ ਲੱਗਾ ਹੈ।
Total Responses : 267