ਅੰਮ੍ਰਿਤਾ ਵੜਿੰਗ ਨੇ ਅੱਜ ਬਠਿੰਡਾ ਦਿਹਾਤੀ ਦੇ ਪਿੰਡ ਵਿਚ ਚੋਣ ਪ੍ਰਚਾਰ ਕੀਤਾ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਬਠਿੰਡਾ 7 ਮਈ 2019 : ਲੋਕ ਸਭਾ ਸੀਟ ਲਈ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਲ ਬਠਿੰਡਾ ਦਿਹਾਤੀ ਦੇ 14 ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ! ਉਨ੍ਹਾਂ ਬਠਿੰਡਾ ਦਿਹਾਤੀ ਦੇ ਪਿੰਡ ਮੀਆਂ, ਬਾਹੋ ਸਿਵੀਆਂ, ਬਾਹੋ ਯਾਤਰੀ, ਚੁੱਘੇ ਖੁਰਦ, ਬਾਜ਼ੀਗਰ ਬਸਤੀ (ਬਹਿਮਣ ਦੀਵਾਨਾ), ਬਾਬਾ ਜੀਵਨ ਸਿੰਘ ਨਗਰ, ਬੀੜ ਤਲਾਬ ਬਸਤੀ, ਮੁਲਤਾਨੀਆ ਵਿਰਕ ਖੁਰਦ, ਭਿਸਿਆਣਾ, ਕਰਮਗੜ੍ਹ ਸ਼ਤਰਾ, ਦਿਉਨ ਖੁਰਦ, ਬੀੜ ਬਹਿਮਣ, ਕਟਾਰ ਸਿੰਘ ਵਾਲਾ ਅਤੇ ਫੂਸ ਮੰਡੀ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਰੂਬਰੂ ਹੋਕੇ ਗੱਲ ਬਾਤ ਕੀਤੀ ਤੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ !
ਅੰਮ੍ਰਿਤਾ ਵੜਿੰਗ ਨੇ ਲੋਕਾਂ ਨੂੰ ਬਾਦਲਾਂ ਦੇ ਪਿਛਲੇ ਦਸਾਂ ਸਾਲਾਂ ਦੇ ਰਾਜ ਦੌਰਾਨ ਹੋਈਆਂ ਵਧੀਕੀਆਂ ਬਾਰੇ ਦੱਸਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਇਸ ਦੇ ਬਾਵਜੂਦ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਤੇ ਉਹ ਲੋਕ ਹਿਤੈਸ਼ੀ ਰਾਜ ਪ੍ਰਬੰਧ ਦੇਣ ਵਿਚ ਨਾਕਾਮ ਰਹੇ ।
ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿਚ ਕੈਬਨਿਟ ਮੰਤਰੀ ਹਨ ਪਰ ਆਪਣੇ ਜੱਦੀ ਹਲਕੇ ਵਿਚ ਉਨ੍ਹਾਂ ਇੱਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆਂਦਾ। ਉਹ (ਹਰਸਿਮਰਤ ) ਚਾਹੁੰਦੇ ਤਾਂ ਕੋਈ ਆਪਣੇ ਹੀ ਮਹਿਕਮੇ ਨਾਲ ਸੰਬੰਧਿਤ ਕੋਈ ਚੰਗਾ ਕਾਰਖਾਨਾ ਲਵਾ ਸਕਦੇ ਸਨ, ਪਰ ਇਸ ਲੋੜ ਨੂੰ ਨਜ਼ਰ ਅੰਦਾਜ਼ ਕੀਤਾ !
ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਅਕਾਲੀ ਆਗੂਆਂ ਨੇ 2009 ਦੀਆਂ ਚੋਣਾਂ ਤੋਂ ਪਹਿਲਾ ਸ਼ਹਿਰ ਵਿਚ ਅੰਤਰ ਰਾਸ਼ਟਰੀ ਪੱਧਰ ਦਾ ਕ੍ਰਿਕੇਟ ਸਟੇਡੀਅਮ, ਬੱਸ ਅੱਡੇ ਨੂੰ ਬੇਹਤਰ ਬਣਾਉਣ ਤੇ ਰਿੰਗ ਰੋਡ ਦੇ ਲਟਕਦੇ ਮਾਮਲੇ ਨੂੰ ਨਿਪਟਾ ਕੇ ਮੁਕੰਮਲ ਕਰਨ ਦਾ ਵਾਅਦਾ ਕੀਤਾ ਸੀ ਜੋ ਦੱਸ ਸਾਲ ਦੇ ਰਾਜ ਦੌਰਾਨ ਵੀ ਪੂਰਾ ਨਹੀਂ ਕਰ ਸਕੇ ਉਨ੍ਹਾਂ ਕਿਹਾ ਹੁਣ ਕਾਂਗਰਸ ਸਰਕਾਰ ਵਲੋਂ ਰਿੰਗ ਰੋਡ ਨੂੰ ਮੁਕੰਮਲ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਛੇਤੀ ਹੀ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲ ਜਾਵੇਗੀ
ਅੰਮ੍ਰਿਤਾ ਵੜਿੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਰਾਜਾ ਵੜਿੰਗ ਦੇ ਚੋਣ ਨਿਸ਼ਾਨ ਹੱਥ ਪੰਜਾ ਦਾ ਬਟਨ ਦੱਬ ਕੇ ਉਨ੍ਹਾਂ ਨੂੰ ਲੋਕ ਸਭਾ ਵਿਚ ਭੇਜਣ ਤਾਂ ਜੋ ਪੰਜਾਬ ਦੀ ਅਵਾਜ ਕੇਂਦਰ ਤੱਕ ਪਹੁੰਚਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਪਰਵਿੰਦਰ ਸ਼ਰਨੀ ਚੁਗੇ ਖੁਰਦ, ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਬੀੜ ਬਹਿਮਣ , ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਸੇਵਕ ਸਿੰਘ ਮੁਲਤਾਨੀਆ ਤੇ ਮਨਜੀਤ ਸਿੰਘ ਸਰਪੰਚ ਬੁਢਲਾਡੇ ਵਾਲਾ ਆਦਿ ਹਾਜ਼ਰ ਸਨ !