ਆਈ ਜੀ ਪੀ ਕੁੰਵਰ ਵਿਜੇ ਪਰਤਾਪ ਨੂੰ ਹਟਾਉਣ ਦੇ ਹੁਕਮ ,ਕਾਰਵਾਈ ਵੀ ਹੋਵੇਗੀ ਉਸਦੇ ਖਿਲਾਫ
ਚੰਡੀਗੜ੍ਹ , 8 ਅਪ੍ਰੈਲ , 2019 : ਭਾਰਤੀ ਕਮਿਸ਼ਨ ਨੇ ਪੰਜਾਬ ਦੇ ਆਈ ਜੀ ਪੀ ਅਤੇ ਬਰਗਾੜੀ ਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸ ਆਈ ਟੀ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੂੰ ਤਬਦੀਲ ਕਰਨ ਅਤੇ ਲਾਂਭੇ ਕਰਨ ਦੇ ਹੁਕਮ ਦਿੱਤੇ ਹਨ . ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਗਏ ਹਨ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਉਸਦੇ ਖ਼ਿਲਾਫ਼ ਢੁਕਵੀਂ ਕਾਰਵਾਈ ਵੀ ਕੀਤੀ ਜਾਵੇ .
ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜੇ ਹੁਕਮਾਂ ਵਿਚ ਕੁੰਵਰ ਵਿਜੇ ਪ੍ਰਤਾਪ ਨੂੰ ਤੁਰੰਤ ਇਸ ਅਹੁਦੇ ਤੋਂ ਫ਼ਾਰਗ ਕਰਨ ਅਤੇ ਉਸਨੂੰ ਚੋਣਾਂ ਨਾਲ ਸਬੰਧਿਤ ਕੋਈ ਵੀ ਜ਼ਿੰਮੇਵਾਰੀ ਨਾ ਦੇਣ ਦੀ ਹਿਦਾਇਤ ਕੀਤੀ ਗਈ ਹੈ . ਇਸ ਦੇ ਨਾਲ ਇਹ ਵੀ ਹੁਕਮ ਦਿੱਤੇ ਗਏ ਕੀ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਉਸਦੇ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇ .
ਇਹ ਕਾਰਵਾਈ ਅਕਾਲੀ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਵੱਲੋਂ ਦਿੱਤੀ ਸ਼ਿਕਾਇਤ ਤੇ ਕੀਤੀ ਗਈ ਹੈ .
ਕਮਿਸ਼ਨ ਦੇ ਸਕੱਤਰ ਰਾਹੁਲ ਸ਼ਰਮਾ ਵੱਲੋਂ ਇਹ ਆਦੇਸ਼ 5 ਅਪ੍ਰੈਲ ਨੂੰ ਭੇਜੇ ਗਏ ਸਨ ਅਤੇ 8 ਅਪ੍ਰੈਲ ਸ਼ਾਮੀ 5 ਵਜੇ ਤੱਕ ਇਸ ਆਰਡਰ ਦੀ ਤਾਮੀਲ ਕਰ ਕੇ ਰਿਪੋਰਟ ਦੇਣ ਲਈ ਕਿਹਾ ਗਿਆ ਸੀ .ਇਸ ਦੀ ਨਕਲ ਪੰਜਾਬ ਦੇ ਸੀ ਈ ਓ ਨੂੰ ਭੇਜੀ ਗਈ ਸੀ . ਪਰ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਦੇ ਇਸ ਹੁਕਮ ਤੇ ਕੀ ਕਾਰਵਾਈ ਕੀਤੀ ਅਤੇ ਕੀ ਜਵਾਬ ਦਿੱਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ .
ਇਸ ਦੀ ਪੁਸ਼ਟੀ ਕਰਨ ਲਈ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਰਾਜੂ ਅਤੇ ਪੰਜਾਬ ਦੇ ਮੁੱਖ ਸਕੱਤਰ ਨਾਲ਼ ਸੰਪਰਕ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ .
ਬਾਬੂਸ਼ਾਹੀ ਵੱਲੋਂ ਜਦੋਂ ਦਿੱਲੀ ਵਿਚ ਚੋਣ ਕਮਿਸ਼ਨ ਦੇ ਸਕੱਤਰ ਰਾਹੁਲ ਸ਼ਰਮਾ ਦੇ ਦਫ਼ਤਰ ਵਿਚ ਸ਼ਾਮੀ 6 ਵੱਜ ਕੇ 10 ਮਿੰਟ 'ਤੇ ਫ਼ੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਦਫ਼ਤਰ ਵੱਲੋਂ ਇਹ ਪੁਸ਼ਟੀ ਕੀਤੀ ਗਈ ਕਿ ਕਮਿਸ਼ਨ ਵੱਲੋਂ ਇਹ ਨਿਰਦੇਸ਼ ਮੁੱਖ ਸਕੱਤਰ ਨੂੰ ਭੇਜੇ ਗਏ ਸਨ .ਇਹ ਵੀ ਦੱਸਿਆ ਗਿਆ ਕਿ ਸਰਕਾਰ ਦੇ ਜਵਾਬ ਦੀ ਉਡੀਕ ਹੈ .
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਸੀ ਈ ਓ ਅਤੇ ਮੁੱਖ ਸਕੱਤਰ ਕਿਉਂ ਨਹੀਂ ਇਸ ਦੀ ਪੁਸ਼ਟੀ ਕਰ ਰਹੇ .
ਭਾਰਤੀ ਚੋਣ ਕਮਿਸ਼ਨ ਦੇ ਹੁਕਮ ਦੀ ਕਾਪੀ ਇਸ ਪ੍ਰਕਾਰ ਹੈ ;