ਲੋਕੇਸ਼ ਰਿਸ਼ੀ
ਗੁਰਦਾਸਪੁਰ, 03 ਮਈ 2019 - ਲੋਕ-ਸਭਾ ਚੋਣਾਂ 2019 ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੀ ਰਾਜਨੀਤੀ ਪੂਰੀ ਤਰਾਂ ਗਰਮਾ ਚੁੱਕੀ ਹੈ। ਉੱਥੇ ਹੀ ਕੁੱਝ ਵਪਾਰੀ ਨੇ ਇਸ ਗਰਮ ਸਿਆਸੀ ਮਾਹੌਲ ਤੋਂ ਵੀ ਫ਼ਾਇਦਾ ਲੈਣ ਦਾ ਤਰੀਕਾ ਲੱਭ ਲਿਆ ਹੈ। ਜਿਸ ਦੇ ਚੱਲਦੇ ਵੱਖ ਵੱਖ ਆਨ ਲਾਈਨ ਸ਼ਾਪਿੰਗ ਕੰਪਨੀਆਂ
ਰਾਜਨੀਤਿਕ ਪਾਰਟੀਆਂ ਦੇ ਚੋਣ ਨਿਸ਼ਾਨਾਂ ਵਾਲੀਆਂ ਵਸਤਾਂ ਵੇਚ ਕੇ ਭਾਰੀ ਮੁਨਾਫ਼ਾ ਖੱਟਣ ਵਿੱਚ ਜੁੱਟ ਚੁੱਕੀਆਂ ਹਨ।
ਉਕਤ ਮਾਮਲੇ ਸਬੰਧੀ ਆਪਣੀਆਂ ਵਸਤਾਂ ਦੀ ਆਨਲਾਈਨ ਵਿੱਕਰੀ ਕਰਨ ਵਾਲੀ ਬਿਜ਼ਨਸ ਕੰਪਨੀ ਸਨੈਪ ਡੀਲ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੀ। ਜਿਸ ਦੇ ਇਸ ਆਨਲਾਈਨ ਸ਼ਾਪਿੰਗ ਵੱਲੋਂ ਆਪਣੀ ਵਾਲ ਤੇ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨਾਂ ਵਾਲੀਆਂ ਘੜੀਆਂ ਵੇਚੀਆਂ ਜਾ ਰਹੀਆਂ ਹਨ। ਇਹਨਾਂ ਘੜੀਆਂ 'ਤੇ ਉਨ੍ਹਾਂ ਦੀ ਕੀਮਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਿਆਸੀ ਪਾਰਟੀਆਂ ਦੇ ਵਰਕਰਾਂ ਸਮੇਤ ਉਹ ਲੋਕ ਵੀ ਇਹਨਾਂ ਵਸਤਾਂ ਦੀ ਖ਼ੂਬ ਖ਼ਰੀਦਦਾਰੀ ਕਰ ਰਹੇ ਹਨ। ਇਹਨਾਂ ਖ਼ਰੀਦਦਾਰਾਂ ਵਿੱਚ ਵੱਡੀ ਮਾਤਰਾ ਉਨ੍ਹਾਂ ਲੋਕਾਂ ਦੀ ਵੀ ਹੈ। ਜੋ ਲੋਕ ਸਿਆਸੀ ਤਾਂ ਨਹੀਂ ਹਨ ਪਰ ਕਿਸੇ ਨਾ ਕਿਸੇ ਪਾਰਟੀ ਦੇ ਪ੍ਰਸੰਸਕ ਹਨ। ਕੁੱਲ ਮਿਲਾ ਕੇ ਆਨਲਾਈਨ ਸ਼ਾਪਿੰਗ ਕੰਪਨੀਆਂ ਪੂਰੀ ਤਰਾਂ ਭਖ ਚੁੱਕੇ ਇਸ ਸਿਆਸੀ ਮਾਹੌਲ ਦਾ ਜਮ ਕੇ ਲਾਭ ਉਠਾਉਂਦੀਆਂ ਵਿਖਾਈ ਦੇ ਰਹੀਆਂ ਹਨ।