ਨਵੀਂ ਦਿੱਲੀ 21 ਮਈ 2019 - ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ 'ਚ ਬੜ੍ਹਤ ਹਾਸਿਲ ਕਰਨ ਕਾਰਨ ਬੀਜੇਪੀ ‘ਚ ਖੁਸ਼ੀ ਦਾ ਮਾਹੌਲ ਹੈ। ਲੋਕ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੀ ਖੁਸ਼ੀ ‘ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਐਨਡੀਏ ਦੇ ਉੱਚ ਆਗੂਆਂ ਨੂੰ ਰਾਤ ਦੇ ਖਾਣੇ ਉਤੇ ਸੱਦਾ ਦਿੱਤਾ ਸੀ। ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂ ਪ੍ਰਧਾਨ ਨੀਤੀਸ਼ ਕੁਮਾਰ, ਰਾਜਨਾਥ ਸਿੰਘ ,ਤਮਿਲਨਾਡੂ ਦੇ ਮੁੱਖ ਮੰਤਰੀ ਦੇ ਪਲਾਨੀਸਾਮੀ ਅਤੇ ਲੋਜਪਾ ਪ੍ਰਮੁੱਖ ਰਾਮ ਵਿਲਾਸ ਪਾਸਵਾਨ, ਉੱਧਵ ਠਾਕਰੇ ,ਨਿਤੀਸ਼ ਕੁਮਾਰ ਸਮੇਤ ਹੋਰ ਐੱਨ.ਡੀ.ਏ ਦੇ ਹੋਰ ਸਹਿਯੋਗੀ ਆਗੂ ਵੀ ਦਿੱਲੀ ਦੇ ਅਸ਼ੋਕਾ ਹੋਟਲ ਪਹੁੰਚੇ ਹਨ।
ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਦਿੱਲੀ ਪਹੁੰਚੇ ਹਨ ਅਤੇ ਇਸ ਦੌਰਾਨ ਹੀ ਐਗਜ਼ਿਟ ਪੋਲ 'ਚ ਬੜ੍ਹਤ ਹਾਸਿਲ ਕਰਨ ਕਾਰਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕੀਤਾ ਗਿਆ।