ਕਾਂਗਰਸ ਪਾਰਟੀ ਦਾ ਟੀਚਾ, ਕੋਈ ਵੀ ਭਾਰਤੀ ਪਰਿਵਾਰ ਪਿੱਛੇ ਨਾ ਰਹੇ- ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਲਈ ਬਠਿੰਡਾ ਸ਼ਹਿਰੀ ਵਿਧਾਨ ਸਭਾ ਖੇਤਰ ਵਿੱਚ ਚੋਣ ਪ੍ਰਚਾਰ ਕੀਤਾ
ਪਰਸਰਾਮ ਨਗਰ ਵਿਖੇ ਕੀਤਾ ਚੋਣ ਦਫਤਰ ਦਾ ਉਦਘਾਟਨ
ਅੰਮ੍ਰਿਤ ਬਰਾੜ
ਬਠਿੰਡਾ, 3 ਮਈ -ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਲ ਸ਼ਹਿਰ ਅੰਦਰ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਵੱਖ ਵੱਖ ਬਾਜਾਰਾਂ ਵਿੱਚ ਮੀਟਿੰਗਾਂ ਕਰਕੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿਗ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਜਿੱਥੇ ਵਪਾਰੀਆਂ ਦੀਆਂ ਨੁੱਕੜ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਕਾਂਗਰਸ ਦੀ ਮਦਦ ਕਰਨ ਲਈ ਕਿਹਾ, ਉਥੇ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਸੁਣੀਆਂ।
ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਦਾ ਮੱਦਾ ਹਾਲ ਕਰ ਦਿੱਤਾ ਹੈ ਅਤੇ ਨੋਟਬੰਦੀ ਤੇ ਜੀਐਸਟੀ ਨਾਲ ਵਪਾਰ ਨੂੰ ਵੱਡੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਵਪਾਰ ਨੂੰ ਲੀਹ ’ਤੇ ਲਿਆਉਣ ਲਈ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਦਾ ਬਣਨਾ ਬਹੁਤ ਜਰੂਰੀ ਹੈ, ਇਹ ਤਾਂ ਹੀ ਹੋ ਸਕਦਾ ਹੈ ਜੇਕਰ ਵਪਾਰੀ ਵਰਗ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਅਤੇ ਪੰਜਾਬ ਚ’ ਸਾਰਾ ਕਾਂਗਰਸੀ ਉਮੀਦਵਾਰਾਂ ਦਾ ਡਟਵਾਂ ਸਾਥ ਦੇਵੇ।
ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਬਾਅਦ ਤਰੁੰਤ ਨਵਾਂ ਜੀਐਸਟੀ 2.0 ਲਿਆਂਦਾ ਜਾਵੇਗਾ ਤਾਂ ਜੋ ਵਪਾਰੀ ਵਰਗ ਦਾ ਫਾਇਦਾ ਹੋ ਸਕੇ। ਵਪਾਰੀਆਂ ਨੇ ਵਿੱਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਕਾਂਗਰਸ ਪਾਰਟੀ ਦਾ ਡਟਵਾਂ ਸਾਥ ਦੇਣਗੇ। ਇਸ ਤੋਂ ਬਾਅਦ ਵਿੱਤ ਮੰਤਰੀ ਨੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਚੋਣਾਂ ਵਿਚ ਸਮਰਥਨ ਮੰਗਿਆ।
ਵਿੱਤ ਮੰਤਰੀ ਨੇ ਸਵੇਰੇ ਪਰਸਰਾਮ ਨਗਰ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਅਤੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਨਿਆਏ ਸਕੀਮ (Nyay Scheme) ਗਰੀਬ ਪਰਿਵਾਰਾਂ ਨੂੰ ਸਹਾਇਤਾ ਦੇਵੇਗੀ। ਇਸ ਸਕੀਮ ਅਧੀਨ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਗਰੀਬ 5 ਕਰੋੜ ਪਰਿਵਾਰਾਂ ਨੂੰ 72000 ਸਾਲਾਨਾ ਆਰਥਿਕ ਸਹਾਇਤਾ ਦਿੱਤੀ ਜਾਵੇਗੀ।
ਇਹ ਰਾਸ਼ੀ ਪਰਿਵਾਰ ਦੀ ਮਹਿਲਾ ਮੈਂਬਰ ਦੇ ਖਾਤੇ ਵਿੱਚ ਸਰਕਾਰ ਜਮ੍ਹਾ ਕਰਵਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਟੀਚਾ ਹੈ ਕਿ ਕੋਈ ਵੀ ਭਾਰਤੀ ਪਰਿਵਾਰ ਪਿੱਛੇ ਨਾ ਰਹੇ।
ਪਰਸਰਾਮ ਨਗਰ ਤੋਂ ਬਾਅਦ ਵਿੱਤ ਮੰਤਰੀ ਨੇ ਇੰਡਸਟੀਅਲ ਏਰੀਆ ਆਈ.ਟੀ.ਆਈ. ਚੌਕ, ਗਊਸ਼ਾਲਾ ਮਾਰਕੀਟ, ਪੁਰਾਣਾ ਬੱਸ ਅੱਡਾ, ਅਮਰੀਕ ਸਿੰਘ ਰੋਡ, ਕੋਰਟ ਰੋਡ, ਹਾਜੀ ਰੱਤਨ ਮਾਰਕੀਟ ਵਿਖੇ ਵਪਾਰਿਆਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ।
ਦੁਕਾਨਦਾਰਾਂ ਨੇ ਵਿੱਤ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਕਾਂਗਰਸੀ ਉਮੀਦਵਾਰ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਅਰੁਣ ਵਧਾਵਨ,ਅਸ਼ੋਕ ਪ੍ਰਧਾਨ, ਜਗਰੂਪ ਗਿੱਲ, ਮੋਹਨ ਲਾਲ ਝੂੰਬਾ, ਟਹਿਲ ਸਿੰਘ ਸੰਧੂ, ਕੇ ਕੇ ਅਗਰਵਾਲ, ਰਾਜ ਨੰਬਰਦਾਰ, ਬਲਜਿੰਦਰ ਠੇਕੇਦਾਰ,ਹਰਵਿੰਦਰ ਲੱਡੂ, ਪਵਨ ਮਾਨੀ, ਰਾਜਨ ਗਰਗ, ਦਰਸ਼ਨ ਘੁੱਦਾ,ਦਿਆਲ ਅੋਲਖ, ਪ੍ਰਕਾਸ਼ ਚੰਦ,ਨੱਥੂ ਰਾਮ ,ਐਸ.ਸੀ. ਮਲਕੀਤ ਸਿੰਘ, ਬੇਅੰਤ ਸਿੰਘ,ਸੁਖਦੇਵ ਸੁੱਖਾ, ਜਸਵੀਰ ਕੌਰ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ, ਦਰਸ਼ਨ ਬਿੱਲੂ, ਸੋਨੂੰ ਓਬਰਾਏ, ਜੁਗਰਾਜ ਸਿੰਘ, ਰਾਜਾ ਸਿੰਘ,ਮਾਸਟਰ ਹਰਮੰਦਰ ਸਿੰਘ,ਰਜਿੰਦਰ ਸਿੱਧੂ,ਬਲਜੀਤ ਰਾਜੂ ਸਰਾਂ,ਪਰਦੀਪ ਗੋਲਾ,ਸ਼ਾਮ ਲਾਲ ਜੈਨ,ਸਾਜਨ ਸ਼ਰਮਾ,ਰਤਨ ਰਾਹੀ,ਜਸਵੀਰ ਢਿੱਲੋ ਹਾਜਰ ਸਨ