← ਪਿਛੇ ਪਰਤੋ
ਕਾਦੀਆਂ 23 ਮਈ 2019 (ਚੌਧਰੀ ਮਨਸੂਰ ਘਨੋਕੇ) : ਕਾਦੀਆਂ ਚ ਅਕਾਲੀ ਦਲ (ਬਾਦਲ)-ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਕਾਦੀਆਂ ਸ਼ਹਿਰ ਤੋਂ ਸੰਨੀ ਦਿਉਲ 387 ਵੋਟਾਂ ਤੋਂ ਜਿੱਤ ਗਏ। ਕਾਦੀਆਂ ਦੀ 15 ਵਾਰਡਾਂ ਹਨ ਜਿਨ੍ਹਾਂ ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ 5227 ਵੋਟਾਂ ਪਈਆਂ ਹਨ ਜਦਕਿ ਅਕਾਲੀ ਦਲ (ਬਾਦਲ)-ਭਾਜਪਾ ਦੇ ਉਮੀਦਵਾਰ ਸੰਨੀ ਦਿਉਲ ਨੂੰ 4841 ਵੋਟਾਂ ਪਈਆਂ ਹਨ। ਕੁੱਲ ਮਿਲਾ ਕੇ ਸੰਨੀ ਦਿਉਲ ਕਾਦੀਆਂ ਸ਼ਹਿਰ ਤੋਂ 387 ਵੋਟਾਂ ਨਾਲ ਪਿੱਛੇ ਰਹੇ। ਬੇਸ਼ਕ ਉਹ ਇੱਥੇ ਪਿੱਛੇ ਰਹੇ ਹਨ ਪਰ ਸੱਚਾਈ ਇਹ ਹੈ ਕਿ ਉਹ ਫ਼ਤਿਹਜੰਗ ਸਿੰਘ ਬਾਜਵਾ ਦੇ ਸ਼ਹਿਰ 'ਚ ਸੇਂਧ ਲਗਾਉਣ ਚ ਕਾਮਯਾਬ ਰਹੇ ਹਨ ਅਤੇ ਇਸਦੇ ਨਾਲ ਫ਼ਤਿਹਜੰਗ ਸਿੰਘ ਬਾਜਵਾ ਲਈ ਖ਼ਤਰੇ ਦੀ ਘੰਟੇ ਬਣਦੀ ਵਿੱਖ ਰਹੀ ਹੈ। ਵਾਰਡ ਨੰਬਰ 1 ਤੋਂ ਸੰਨੀ ਦਿਉਲ ਨੂੰ 332 ਜਦਕਿ ਸੁਨੀਲ ਜਾਖੜ ਨੂੰ 240 ਵੋਟਾਂ ਪਈਆਂ ਅਤੇ ਸੰਨੀ ਦਿਉਲ ਵਾਰਡ ਨੰਬਰ ਇਕ ਤੋਂ 92 ਵੋਟਾਂ ਨਾਲ ਜਿੱਤੇ। ਇਸੇ ਤਰ੍ਹਾਂ ਵਾਰਡ ਨੰਬਰ 2 ਤੋਂ ਸੰਨੀ ਦਿਉਲ ਨੂੰ 393 ਜਦਕਿ ਸੁਨੀਲ ਜਾਖੜ ਨੂੰ 343 ਵੋਟਾਂ ਪਈਆਂ ਅਤੇ ਇਥੋਂ ਵੀ ਸੰਨੀ ਦਿਉਲ 50 ਵੋਟਾਂ ਨਾਲ ਜਿੱਤੇ। ਵਾਰਡ ਨੰਬਰ 3 ਤੋਂ ਸੰਨੀ ਨੂੰ 246 ਜਦਕਿ ਜਾਖੜ ਨੰ 222 ਵੋਟਾਂ ਪਈਆਂ ਅਤੇ ਇੱਥੇ ਵੀ ਸੰਨੀ ਦਿਉਲ 24 ਵੋਟਾਂ ਤੋਂ ਜਿੱਤੇ। ਵਾਰਡ 4 ਤੋਂ ਸੰਨੀ ਨੂੰ 339 ਜਦਕਿ ਜਾਖੜ ਨੂੰ 358 ਵੋਟਾਂ ਪਈਆਂ। ਇੱਥੋਂ ਸੰਨੀ ਦਿਉਲ 19 ਵੋਟਾਂ ਤੋਂ ਹਾਰ ਗਏ ਹਨ। ਵਾਰਡ ਨੰਬਰ 5 ਤੋਂ ਸੰਨੀ ਨੂੰ 602 ਵੋਟਾਂ ਪਈਆਂ ਜਦਕਿ 270 ਵੋਟਾਂ ਪਈਆਂ ਅਤੇ ਇੱਥੋਂ ਸੰਨੀ ਦਿਉਲ 332 ਵੋਟਾਂ ਤੋਂ ਜਿੱਤ ਗਏ। ਵਾਰਡ ਨੰਬਰ 6 ਤੋਂ ਸੰਨੀ ਨੂੰ 247 ਵੋਟਾਂ ਪਈਆਂ ਜਦਕਿ ਜਾਖੜ ਨੂੰ 273 ਵੋਟਾਂ ਪਈਆਂ ਅਤੇ ਸੰਨੀ ਇਥੇ 26 ਵੋਟਾਂ ਤੋਂ ਹਾਰ ਗਏ। ਵਾਰਡ ਨੰਬਰ 7 ਤੋਂ ਸੰਨੀ 255 ਜਦਕਿ ਜਾਖੜ ਨੂੰ 194 ਵੋਟਾਂ ਪਈਆਂ ਅਤੇ ਇਥੋਂ 61 ਵੋਟਾਂ ਤੋਂ ਸੰਨੀ ਦਿਉਲ ਜਿੱਤ ਗਏ। ਵਾਰਡ ਨੰਬਰ 8 ਤੋਂ ਸੰਨੀ ਦਿਉਲ ਨੂੰ 39 ਵੋਟਾਂ ਪਈਆਂ ਜਦਕਿ ਜਾਖੜ ਨੂੰ 786 ਵੋਟਾਂ ਪਈਆਂ ਹਨ। ਇਥੋਂ ਸੰਨੀ ਦਿਉਲ 747 ਵੋਟਾਂ ਤੋਂ ਸੁਨੀਲ ਜਾਖੜ ਤੋਂ ਹਾਰ ਗਏ। ਵਾਰਡ ਨੰਬਰ 9 ਤੋਂ ਸੰਨੀ ਨੂੰ 489 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਉਮਦੀਵਾਰ ਸੁਨੀਲ ਜਾਖੜ ਨੂੰ 268 ਵੋਟਾਂ ਮਿਲੀਆਂ ਅਤੇ ਸੰਨੀ ਦਿਉਲ ਇਥੋਂ 221 ਵੋਟਾਂ ਤੋਂ ਜਿੱਤ ਗਏ। ਵਾਰਡ ਨੰਬਰ 10 ਵਿੱਚ ਸੰਨੀ ਨੂੰ 371 ਵੋਟਾਂ ਪਈਆਂ ਜਦਕਿ ਸੁਨੀਲ ਜਾਖੜ ਨੂੰ 272 ਵੋਟਾਂ ਮਿਲਿਆਂ। ਅਤੇ ਇਥੇ ਵੀ ਸੰਨੀ ਦਿਉਲ 99 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 11 ਤੋਂ ਸੰਨੀ ਦਿਉਲ ਨੂੰ 412 ਵੋਟਾਂ ਮਿਲਿਆਂ ਜਦਕਿ ਸੁਨੀਲ ਜਾਖੜ ਨੂੰ 369 ਵੋਟਾਂ ਮਿਲੀਆਂ ਅਤੇ ਇੱਥੇ ਵੀ 43 ਵੋਟਾਂ ਤੋਂ ਸੰਨੀ ਦਿਉਲ ਜੇਤੂ ਰਹੇ। ਵਾਰਡ ਨੰਬਰ 12 ਤੋਂ ਸੰਨੀ ਦਿਉਲ ਨੂੰ 329 ਵੋਟਾਂ ਮਿਲਿਆਂ ਜਦਕਿ ਸੁਨੀਲ ਜਾਖੜ ਨੂੰ 209 ਵੋਟਾਂ ਮਿਲੀਆਂ ਅਤੇ ਇੱਥੇ ਸੰਨੀ ਦਿਉਲ 120 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 13 ਤੋਂ ਸੰਨੀ ਦਿਉਲ ਨੇ 388 ਵੋਟਾਂ ਪ੍ਰਾਪਤ ਕੀਤੀਆਂ ਅਤੇ ਸੁਨੀਲ ਜਾਖੜ ਨੇ 197 ਵੋਟਾਂ ਪ੍ਰਾਪਤ ਕੀਤੀਆਂ। ਅਤੇ ਸੰਨੀ ਦਿਉਲ ਇਥੋਂ ਵੀ 191 ਵੋਟਾਂ ਨਾਲ ਜਿੱਤੇ। ਵਾਰਡ ਨੰਬਰ 14 ਤੋਂ ਸੰਨੀ ਦਿਉਲ ਨੂੰ 307 ਵੋਟਾਂ ਪਈਆਂ ਜਦਕਿ ਸੁਨੀਲ ਜਾਖੜ ਨੂੰ 368 ਵੋਟਾਂ ਪਈਆਂ। ਇੱਥੇ ਸੰਨੀ ਦਿਉਲ 61 ਵੋਟਾਂ ਤੋਂ ਹਾਰ ਗਏ। ਵਾਰਡ ਨੰਬਰ 15 ਤੋਂ ਸੰਨੀ ਦਿਉਲ ਨੂੰ 231 ਵੋਟਾਂ ਪਈਆਂ ਜਦਕਿ ਸੁਨੀਲ ਜਾਖੜ ਨੂੰ 332 ਵੋਟਾਂ ਪਈਆਂ ਅਤੇ ਇਥੋਂ ਸੰਨੀ ਦਿਉਲ 101 ਵੋਟਾਂ ਤੋਂ ਹਾਰ ਗਏ। ਕੁੱਲ ਮਿਲਾਕੇ ਭਾਜਪਾ-ਅਕਾਲੀ ਦਲ (ਬਾਦਲ) ਗਠਬੰਧਨ ਨੂੰ 5227 ਵੋਟਾਂ ਪਈਆਂ ਅਤੇ ਕਾਂਗਰਸ ਨੂੰ 4840 ਵੋਟਾਂ ਪਈਆਂ। ਅਤੇ ਇਸ ਤਰ੍ਹਾਂ ਭਾਜਪਾ-ਅਕਾਲੀ ਦਲ (ਬਾਦਲ) ਗਠਬੰਧਨ 387 ਵੋਟਾਂ ਤੋਂ ਕਾਦੀਆਂ ਸ਼ਹਿਰ ਤੋਂ ਜਿੱਤ ਗਿਆ ਹੈ।
Total Responses : 267