ਨਵੀਂ ਦਿੱਲੀ, 27 ਅਪ੍ਰੈਲ, 2019 : ਵਾਰਾਣਸੀ ਤੋਂ ਕਾਂਗਰਸ ਵੱਲੋਂ ਪ੍ਰਿਯੰਕਾ ਗਾਂਧੀ ਦੀ ਥਾਂ 'ਤੇ ਅਜੈ ਰਾਇ ਨੂੰ ਟਿਕਟ ਮਿਲਣ ਤੋਂ ਬਾਅਦ ਕਈ ਸਵਾਲ ਖੜ੍ਹੇ ਹੋਏ ਕਿ ਪ੍ਰਿਅੰਕਾ ਗਾਂਧੀ ਨੇ ਕਿਉਂ ਮੋਦੀ ਦੇ ਬਰਾਬਰ ਚੋਣ ਨਾ ਲੜਨ ਦਾ ਫੈਸਲਾ ਕੀਤਾ।
ਪ੍ਰਿਯੰਕਾ ਗਾਂਧੀ ਨੂੰ ਇੱਕ ਲੈਫਟੀਨੈਂਟ ਕਰਨਲ ਮੁਕੁਲ ਚੌਹਾਨ ਨੇ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ 'ਚ ਉਨ੍ਹਾਂ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਿਯੰਕਾ ਦੇ ਜਨਮ ਮੌਕੇ ਉਸ ਦੀ ਮਾਂ ਸੋਨੀਆ ਗਾਂਧੀ ਇਕ ਇਟਾਲੀਅਨ ਨਾਗਰਿਕ ਸੀ ਅਤੇ ਇਟਲੀ ਵਿਚ ਸਿਟੀਜ਼ਨਸਿ਼ਪ ਦੇ ਕਾਨੂੰਨ ਅਨੁਸਾਰ ਪ੍ਰਿਯੰਕਾ ਗਾਂਧੀ ਪੈਦਾ ਹੋਈ ਸੀ। ਭਾਰਤ ਦੀ ਨਾਗਰਿਕਤਾ ਕਾਨੂੰਨ ਅਨੁਸਾਰ, ਜੇਕਰ ਤੁਹਾਡੇ ਕੋਲ ਵਿਦੇਸ਼ੀ ਨਾਗਰਿਕਤਾ ਹੈ ਤਾਂ ਤੁਸੀਂ ਉਦੋਂ ਤਕ ਭਾਰਤ ਦੀ ਨਾਗਰਿਕਤਾ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਆਪਣੀ ਵਿਦੇਸ਼ੀ ਨਾਗਰਿਕਤਾ ਨੂੰ ਤਿਆਗ ਨਹੀਂ ਦਿੰਦੇ।
ਲੈਫਟੀਨ ਕਰਨਲ ਨੇ ਦਸਤਾਵੇਜ਼ ਦੀ ਸਵੈ-ਤਸਦੀਕ ਕਾਪੀ ਪ੍ਰਦਾਨ ਕਰਕੇ ਜਵਾਬ ਮੰਗਿਆ ਹੈ ਕੀ ਪ੍ਰਿਯੰਕਾ ਗਾਂਧੀ ਨੇ ਇਟਲੀ ਦੀ ਨਾਗਰਿਕਤਾ ਤਿਆਗ ਦਿੱਤੀ ਹੈ ਜਾਂ ਫਿਰ ਅਜੇ ਵੀ ਇਟਲੀ ਦੀ ਨਾਗਰਿਕਤਾ ਦਾ ਆਨੰਦ ਮਾਣ ਰਹੇ ਹੋ। ਇਹ ਵੀ ਕਿਹਾ ਗਿਆ ਹੈ ਕਿ ਭਾਰਤੀ ਸੰਵਿਧਾਨ ਕਿਸੇ ਅਜਿਹੇ ਵਿਅਕਤੀ ਨੂੰ ਲੋਕ ਸਭਾ ਮੈਂਬਰ ਬਣਨ ਦੀ ਆਗਿਆ ਨਹੀਂ ਦਿੰਦਾ ਜੋ ਭਾਰਤ ਦਾ ਨਾਗਰਿਕ ਨਹੀਂ ਹੈ।
ਇਸ ਗੱਲ ਦੀਆਂ ਵੀ ਕਿਆਸਰਾਈਆਂ ਸਨ ਕਿ ਪ੍ਰਿਯੰਕਾ ਗਾਂਧੀ ਵਾਡਰਾ ਵਾਰਾਨਸੀ ਤੋਂ ਚੋਣ ਲੜਨ ਲਈ ਉਤਸੁਕ ਸਨ ਪਰ ਰਾਹੁਲ ਅਤੇ ਸੋਨੀਆ ਗਾਂਧੀ ਨਹੀਂ ਚਾਹੁੰਦੇ ਸਨ ਕਿ ਉਹ ਮੋਦੀ ਤੋਂ ਹਾਰ ਕੇ ਆਪਣੇ ਸਿਆਸੀ ਕੈਰੀਅਰ ਨੂੰ ਸ਼ੁਰੂ ਕਰੇ। ਫਿਲਹਾਲ ਪ੍ਰਿਯੰਕਾ ਗਾਂਧੀ ਦੇ ਵਾਰਾਨਸੀ ਤੋਂ ਚੋਣ ਨਾ ਲੜਨ ਬਾਰੇ ਅਲੱਗ ਅਲੱਗ ਮਤ ਸਾਹਮਣੇ ਆ ਰਹੇ ਹਨ, ਇਸ ਬਾਰੇ ਪੂਰੀ ਗੱਲ ਤਾਂ ਗਾਂਧੀ ਪਰਿਵਾਰ ਵੱਲੋਂ ਦੱਸਣ 'ਤੇ ਹੀ ਸਾਹਮਣੇ ਆਏਗੀ।
ਪ੍ਰਿਯੰਕਾ ਗਾਂਧੀ ਨੂੰ ਭੇਜੇ ਲੀਗਲ ਨੋਟਿਸ ਦੀ ਕਾਪੀ ਨਾਲ ਨੱਥੀ ਹੈ :-