ਨਵੀਂ ਦਿੱਲੀ, 19 ਦਸੰਬਰ, 2016 : ਗੁਜਰਾਤ ਦੇ ਸੂਰਤ 'ਚ ਚਾਹ ਦੀ ਦੁਕਾਨ ਰਾਹੀਂ ਆਪਣਾ ਗੁਜ਼ਾਰਾ ਕਰਨ ਵਾਲੇ ਵਿਅਕਤੀ ਦੀ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲੱਗਾ ਹੈ। ਇਸ ਚਾਹ ਬਣਾਉਣ ਵਾਲੇ ਦਾ ਨਾਮ ਹੈ ਕਿਸ਼ੋਰ ਭੂਜਿਆਵਾਲਾ ਅਤੇ ਉਸ ਦੀ ਸੰਪਤੀ 650 ਕਰੋੜ ਦੇ ਆਸ ਪਾਸ ਹੈ। ਹੁਣ ਤੱਕ ਆਮਦਨ ਕਰ ਵਿਭਾਗ ਨੇ ਉਸ ਕੋਲੋਂ 1 ਕਰੋੜ 45 ਲੱਖ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਰੁਪਇਆਂ ਵਿੱਚ ਇੱਕ ਕਰੋੜ 5 ਲੱਖ ਰੁਪਏ ਦੀ ਨਵੀਂ ਕਰੰਸੀ ਹੈ। ਇਸ ਤੋਂ ਇਲਾਵਾ ਉਸ ਕੋਲੋਂ 9 ਕਰੋੜ ਦੇ ਗਹਿਣੇ ਵੀ ਬਰਾਮਦ ਹੋਏ ਹਨ। ਆਮਦਨ ਕਰ ਵਿਭਾਗ ਵੀ ਚਾਹ ਵਾਲੇ ਕੋਲ ਇੰਨੀ ਸੰਪਤੀ ਹੋਣ ਉੱਤੇ ਹੈਰਾਨ ਹੈ। ਭੂਜਿਆਵਾਲਾ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਅਜੇ ਵੀ ਚੱਲ ਰਹੀ ਹੈ। ਆਮਦਨ ਕਰ ਵਿਭਾਗ ਹੁਣ ਤੋਂ ਭੂਜਿਆਵਾਲਾ ਕੋਲੋਂ 400 ਕਰੋੜ ਦੀ ਸੰਪਤੀ ਹੋਣ ਦੀ ਪੁਸ਼ਟੀ ਕਰ ਚੁੱਕਾ ਹੈ। ਇਹ ਸੰਪਤੀ ਕੈਸ਼, ਗਹਿਣਿਆਂ, ਸੰਪਤੀ ਅਤੇ ਹੋਰ ਵਸੀਲਿਆਂ ਦੇ ਰੂਪ ਵਿੱਚ ਹੈ।
ਇਸ ਤੋਂ ਇਲਾਵਾ ਭੂਜਿਆਵਾਲੇ ਨੇ ਸ਼ੇਅਰ ਮਾਰਕੀਟ ਵਿੱਚ ਵੱਡਾ ਨਿਵੇਸ਼ ਕੀਤਾ ਹੋਇਆ ਹੈ। ਆਮਦਨ ਕਰ ਵਿਭਾਗ ਹੁਣ ਤੱਕ ਭੂਜਿਆਵਾਲਾ ਦੇ 16 ਲਾਕਰ ਖ਼ੋਲ ਚੁੱਕਾ ਹੈ ਜਿਸ ਵਿਚੋਂ ਕਰੋੜਾਂ ਰੁਪਏ ਦੀ ਸੰਪਤੀ ਦੇ ਕਾਗ਼ਜ਼ਾਤ ਮਿਲੇ ਹਨ। ਮਿਲੀ ਜਾਣਕਾਰੀ ਅਨੁਸਾਰ ਕਿਸ਼ੋਰ ਨੇ 31 ਸਾਲ ਪਹਿਲਾਂ ਸੂਰਤ ਵਿੱਚ ਚਾਹ ਅਤੇ ਭੁੱਜੀਆਂ ਦੀ ਦੁਕਾਨ ਕੀਤੀ ਸੀ। ਚਾਹ ਵਾਲੇ ਤੋਂ ਬਾਅਦ ਉਸ ਨੇ ਫਾਈਨਾਂਸ ਦਾ ਕੰਮ ਸ਼ੁਰੂ ਕਰ ਦਿੱਤਾ। ਇਹ ਕੰਮ ਉਸ ਦਾ ਚੱਲ ਨਿਕਲਿਆਂ ਪਰ ਬਾਵਜੂਦ ਇਸ ਦੇ ਉਸ ਨੇ ਆਪਣੀ ਚਾਹ ਵਾਲੀ ਦੁਕਾਨ ਬੰਦ ਨਹੀਂ ਕੀਤੀ।
ABP Sanjha ਤੋਂ ਧੰਨਵਾਦ ਸਾਹਿਤ