← ਪਿਛੇ ਪਰਤੋ
ਚੰਡੀਗੜ, 20 ਮਾਰਚ 2019: ਚੋਣ ਕਮਿਸ਼ਨ ਭਾਰਤ ਨੇ ਅੱਜ ਇਕ ਹਦਾਇਤ ਜਾਰੀ ਕਰਦਿਆਂ ਲੋਕ ਸਭਾ ਚੋਣ ਲੜ ਰਹੇ ਸਮੂੰਹ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਆਪਣਾ ਨਾਮਜਦਗੀ ਫਾਰਮ ਭਰਨ ਸਮੇਂ ਆਪਣੀ ਦੋ ਤਾਜਾ ਖਿੱਚੀਆਂ ਹੋਈਆਂ ਸਟੈਂਪ ਸਾਈਜ ਫੋਟੋਆਂ ਵੀ ਜਮ•ਾਂ ਕਰਵਾਉਣਗੇ ਜਿਨ•ਾਂ ਦੀ ਵਰਤੋਂ ਬੈਲਟ ਪੇਪਰ ਤੇ ਲਗਾਉਣ ਲਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪਹਿਲਾਂ ਉਮੀਦਵਾਰਾਂ ਨੂੰ ਇਕ ਫੋਟੋ ਬੈਲਟ ਪੇਪਰ ਤੇ ਲਗਾਉਣ ਲਈ ਜਮ•ਾਂ ਕਰਵਾਉਣੀ ਹੁੰਦੀ ਸੀ । ਪ੍ਰੰਤੂ ਹੁਣ ਨਾਮਜਦਗੀ ਪੱਤਰ ਵਿੱਚ ਤਬਦੀਲੀ ਹੋ ਗਈ ਹੈ ਅਤੇ ਉਸ ਵਿੱਚ ਇਕ ਬਕਸਾ ਦਿੱਤਾ ਗਿਆ ਹੈ ਜਿਸ ਵਿੱਚ ਉਮੀਦਵਾਰ ਨੂੰ ਫੋਟੋ ਲਗਾਉਣ ਲਈ ਕਿਹਾ ਜਾਂਦਾ ਹੈ। ਉਨ•ਾਂ ਦੱਸਿਆ ਕਮਿਸ਼ਨ ਵੱਲੋਂ ਨਾਮਜਦਗੀ ਪੱਤਰ ਵਿੱਚ ਹੋਈ ਤਬਦੀਲੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਉਮੀਦਵਾਰ ਨੂੰ ਕਿਹਾ ਜਾਵੇ ਕਿ ਨਾਮਜਦਗੀ ਪੱਤਰ ਵਿੱਚ ਲੱਗੀ ਫੋਟੋ ਤੋਂ ਇਲਾਵਾ ਦੋ ਹੋਰ ਸਟੈਂਪ ਸਾਈਜ ਫੋਟੋਆਂ ਮੰਗੀਆ ਜਾਣ। ਦਿੱਤੀਆ ਗਈਆਂ ਫੋਟੋਆਂ ਵਿੱਚ ਉਮੀਦਵਾਰ ਦੀ ਪਹਿਚਾਣ ਸਪਸ਼ਟ ਰੂਪ ਵਿੱਚ ਹੁੰਦੀ ਹੋਵੇ ਅਤੇ ਇਹ ਤਸਵੀਰਾਂ ਕਮਿਸ਼ਨ ਵੱਲੋਂ ਤੈਆਂ ਹਦਾਇਤਾਂ ਅਤੇ ਸਪੈਸੀਫੀਕੇਸ਼ਨਾਂ ਅਨੁਸਾਰ ਹੀ ਹੋਣ। ਡਾ ਰਾਜੂ ਨੇ ਕਿਹਾ ਕਿ ਜੇਕਰ ਉਮੀਦਵਾਰਾਂ ਨਾਮਜਦਗੀ ਫਾਰਮ ਭਰਨ ਸਮੇਂ ਆਪਣੀ ਦੋ ਫੋਟੋਆਂ ਨਹੀਂ ਜਮ•ਾਂ ਕਰਵਾਉਦਾ ਤਾਂ ਬੈਲਟ ਪੇਪਰ ਤੇ ਲਗਾਈ ਗਈ ਤਸਵੀਰ ਨੂੰ ਹੀ ਬੈਲਟ ਪੇਪਰ ਤੇ ਲਗਾਉਣ ਲਈ ਵਰਤ ਲਿਆ ਜਾਵੇਗਾ।
Total Responses : 267