ਅਨੰਦਪੁਰ ਸਾਹਿਬ 21 ਅਪ੍ਰੈਲ 2019: 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੋਰਾਨ ਲੋਕ ਸਭਾ ਹਲਕਾ 06 ਅਧੀਨ ਪੈਦੇ ਵਿਧਾਨ ਸਭਾ ਹਲਕਾ 049 ਦੇ ਪੋਲਿੰਗ ਸਟਾਫ ਨੂੰ ਸਿਖਲਾਈ ਦੇਣ ਲਈ ਚਰਨ ਗੰਗਾ ਸਟੇਡੀਅਮ ਵਿਚ ਸਿਖਲਾਈ ਦਿੱਤੀ ਗਈ. 221 ਪੋਲਿੰਗ ਬੂਥਾ ਉਤੇ ਤੈਨਾਤ 21 ਸੁਪਰਵਾਇਜਰਾਂ ਨੂੰ ਪੋਲਿੰਗ ਵਾਲੇ ਦਿਨ ਸਮੁੱਚੀ ਚੋਣ ਪਰ੍ਕੀਰਿਆ ਅਤੇ ਵੀ ਪੀ ਪੈਟ ਬਾਰੇ ਦੱਸਿਆ ਗਿਆ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ.ਉਹਨਾਂ ਦੇ ਫਾਰਮ ਨੰ 12 ਅਤੇ 12 ਏ ਵੀ ਭਰਵਾਏ ਗਏ.
ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਰਿਟਰਨਿੰਗ ਅਫਸਰ ਕਮ ਉਪ ਮੰਡਲ ਮੈਜਿਟਰੇਟ ਮੈਡਮ ਕਨੂ ਗਰਗ ਨੇ ਦੱਸਿਆ ਕਿ ਲੋਕ ਸਭਾ ਚੋਣਾ ਦੋਰਾਨ ਨਿਰਪੱਖ ਅਤੇ ਨਿਰਵਿਘਨ ਚੋਣਾ ਕਰਵਾਉਣ ਲਈ ਸਮੁੱਚੇ ਚੋਣ ਅਮਲੇ ਨੂੰ ਮਾਸਟਰ ਟਰੇਨਰ ਸਿਖਲਾਈ ਦੇ ਰਹੇ ਹਨ. ਇਸ ਮੋਕੇ ਤਹਿਸਲੀਦਾਰ ਗੁਰਜੀਤ ਸਿੰਘ, ਨਾਇਬ ਤਹਿਸੀਲਦਾਰ ਨੰਗਲ ਦਲੀਪ ਸਿੰਘ, ਸੁਰਜੀਤ ਸਿੰਘ ਖੱਟੜਾ ਮਾਸਟਰ ਟਰੇਨਰ, ਜਤਿੰਦਰ ਸਿੰਘ ਇਲੈਕਸ਼ਨ ਕਲਰਕ, ਗੁਰਜਿੰਦਰ ਸਿੰਘ, ਇੰਦਰਜੀਤ ਸਿੰਘ ਸੁਪਰਡੈਂਟ, ਸੁਪਰਵਾਈਜ਼ਰ ਵਿਜੇ ਪਾਲ, ਜਸਪਾਲ ਸਿੰਘ ਅਤੇ ਅਜੇ ਕੁਮਾਰ ਤੇ ਪੋਲਿੰਗ ਸਟਾਫ ਹਾਜ਼ਰ ਸਨ.