ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਤੇਜਿੰਦਰਪਾਲ ਸਿੰਘ ਸੰਧੂ
ਲੋਕੇਸ਼ ਰਿਸ਼ੀ
ਗੁਰਦਾਸਪੁਰ, 08 ਮਈ 2019 ਲੋਕ ਸਭਾ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਪੋਲਿੰਗ ਸਟਾਫ਼ ਦੀ ਕਰਵਾਈ ਗਈ ਰਿਹਰਸਲ ਵਿਚ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਜੋ ਕਰਮਚਾਰੀ ਜਾਣਬੁੱਝ ਕੇ ਚੋਣ ਰਿਹਰਸਲਾਂ ਵਿਚ ਗੈਰ ਹਾਜ਼ਰ ਰਹਿਣਗੇ, ਉਨ੍ਹਾਂ ਵਿਰੁੱਧ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ।
ਇਹ ਪ੍ਰਗਟਾਵਾ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸਥਾਨਕ ਪੰਚਾਇਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਮਨਜਿੰਦਰ ਸਿੰਘ ਚੋਣ ਕਾਨੂੰਗੋ ਵੀ ਮੌਜੂਦ ਸਨ।
ਸੰਧੂ ਨੇ ਦੱਸਿਆ ਕਿ ਚੋਣ ਰਿਹਰਸਲਾਂ ਵਿਚ ਕਰੀਬ 152 ਕਰਮਚਾਰੀ ਗੈਰ ਹਾਜ਼ਰ ਰਹੇ ਹਨ। ਜਿਸ ਵਿਚ ਸਭ ਤੋਂ ਜ਼ਿਆਦਾ ਸਿੱਖਿਆ ਵਿਭਾਗ ਨਾਲ ਸਬੰਧਿਤ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਿਭਾਗ ਦੇ 64 ਅਤੇ ਸਿੱਖਿਆ ਵਿਭਾਗ (ਪ) ਦੇ 22 ਕਰਮਚਾਰੀ ਸ਼ਾਮਿਲ ਹਨ। ਇਸੇ ਤਰਾਂ ਸਿਹਤ ਵਿਭਾਗ ਦੇ 5, ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ 3, ਪਾਵਰ ਕਾਮ ਦੇ 7 ਆਦਿ ਸ਼ਾਮਿਲ ਹਨ।