ਨਵੀਂ ਦਿੱਲੀ, 23 ਮਈ 2019 - ਬੀਜੇਪੀ ਨੇ ਲਗਾਤਾਰ ਦੂਜੀ ਵਾਰ ਲੋਕ ਸਭਾ ਦੀਆਂ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਲਗਪਗ ਬਹੁਮਤ ਦੇ ਨਜ਼ਦੀਕ ਹੈ। ਜਦੋਂ ਕਿ ਕਾਂਗਰਸ ਨੇ ਲਗਾਤਾਰ ਦੂਜੀ ਵਾਰ ਲੋਕ ਸਭਾ ਦੀਆਂ ਚੋਣਾਂ 'ਚ ਮਾੜਾ ਪ੍ਰਦਰਸ਼ਨ ਕੀਤਾ ਹੈ ਅਤੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕਿ ਜਨਤਾ ਮਾਲਕ ਹੈ ਤੇ ਜਨਤਾ ਦਾ ਫ਼ੈਸਲਾ ਸਿਰ ਮੱਥੇ ਹੈ। ਇਸ ਤੋਂ ਬਿਨਾਂ ਰਾਹੁਲ ਗਾਂਧੀ ਨੇ ਨਰੇਂਦਰ ਮੋਦੀ ਨੂੰ ਵੀ ਵਧਾਈ ਦਿੱਤੀ ਅਤੇ ਇਸ ਤੋਂ ਬਿਨਾਂ ਉਹਨਾਂ ਨੇ ਅਮੇਠੀ ਤੋਂ ਜਿੱਤ ਲਈ ਸਮ੍ਰਿਤੀ ਈਰਾਨੀ ਨੂੰ ਵੀ ਵਧਾਈ ਦਿੱਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.youtube.com/watch?v=OtRcDx0vsQc