← ਪਿਛੇ ਪਰਤੋ
ਨਵੀਂ ਦਿੱਲੀ, 25 ਮਈ 2019 - ਬੀਜੇਪੀ ਨੂੰ ਲੋਕ ਸਭਾ ਚੋਣਾਂ 2019 ਦੌਰਾਨ ਕੁੱਲ 22.9 ਕਰੋੜ ਦੇ ਲਗਪਗ ਵੋਟ ਪਈ। ਜਦੋਂ ਕਿ ਉੱਤਰ ਪ੍ਰਦੇਸ਼ 'ਚ ਬੀਜੇਪੀ ਨੂੰ 4.2 ਕਰੋੜ ਵੋਟ ਪਈ ਜੋ ਕਿ ਹੋਰ ਸੂਬਿਆਂ ਨਾਲੋਂ ਸਭ ਤੋਂ ਜ਼ਿਆਦਾ ਸੀ। ਇਸੇ ਤਰ੍ਹਾਂ ਹੀ ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ 'ਚ ਬੀਜੇਪੀ ਨੂੰ ਕ੍ਰਮਵਾਰ 2.3 ਕਰੋੜ ਅਤੇ 2.1 ਕਰੋੜ ਵੋਟ ਪਈ। ਇਸੇ ਤਰ੍ਹਾਂ ਬੀਜੇਪੀ ਨੂੰ ਰਾਜਸਥਾਨ 'ਚੋਂ 1.89 ਕਰੋੜ ਵੋਟ ਅਤੇ ਗੁਜਰਾਤ 'ਚੋਂ 1.809 ਕਰੋੜ ਵੋਟ ਪਈ। ਅਤੇ ਅਖੀਰ ਕਰਨਾਟਕਾ 'ਚੋਂ ਬੀਜੇਪੀ ਨੂੰ 1.805 ਵੋਟ ਮਿਲੀ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਸਪੱਸ਼ਟ ਬਹੁਮੱਤ ਦੇ ਨਾਲ ਦੂਜੀ ਵਾਰ ਸੱਤਾ 'ਚ ਆਈ ਹੈ।
Total Responses : 267