ਡਾ: ਦਲਬੀਰ ਸਿੰਘ ਵੇਰਕਾ ਦੀ ਅਗਵਾਈ 'ਚ ਬੀਬੀ ਜਗੀਰ ਕੌਰ ਦੀ ਨਮਜਦਗੀ ਦਾਖਲੀ ਮੌਕੇ ਹਿਸਾ ਲੈਣ ਲਈ ਜੰਡਿਆਲਾ ਗੁਰੂ ਹਲਕੇ ਦੇ ਵਰਕਰਾਂ ਦੇ ਕਾਫਲੇ ਦੀ ਰਵਾਨਗੀ ਤੋਂ ਪਹਿਲਾਂ ਭਾਰੀ ਇਕਠ ਨੂੰ ਸੰਬੋਧਨ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ।
ਅੰਮ੍ਰਿਤਸਰ 26 ਅਪ੍ਰੈਲ 2019: ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਸਰਹਦੀ ਖੇਤਰ ਦੀ ਸੁਣਵਾਈ ਲਈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਭਾਰੀ ਵੋਟਾਂ ਨਾਲ ਜਿਤ ਦਵਾਉਣ ਦੀ ਅਪੀਲ ਕੀਤੀ ਹੈ।
ਸ: ਮਜੀਠੀਆ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ ਦੀ ਅਗਵਾਈ ਵਿਚ ਅਕਾਲੀ ਭਾਜਪਾ ਵਰਕਰਾਂ ਦੇ ਇਕ ਵਡੇ ਕਾਫਲੇ ਨੂੰ ਬੀਬੀ ਜਗੀਰ ਕੌਰ ਦੀ ਨਾਮਜਦਗੀ ਕਾਗਜ਼ ਭਰਨ ਮੌਕੇ ਹਿਸਾ ਲੈਣ ਲਈ ਰਵਾਨਾ ਕਰਨ ਆਏ ਸਨ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਕਿਸਾਨਾਂ, ਦਲਿਤ ਭਰਾਵਾਂ, ਮੁਲਾਜਮਾਂ, ਵਪਾਰੀਆਂ ਅਤੇ ਨੌਜਵਾਨਾਂ ਦੇ ਹਿਤਾਂ ਲਈ ਲੜ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸ ਨੇ ਧੋਖਾ ਅਤੇ ਝੂਠ ਦੀ ਰਾਜਨੀਤੀ ਕੀਤੀ ਹੈ। ਜਿਸ ਨੂੰ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਉਨਾਂ ਅਪੀਲ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਵਡੀ ਜਿਤ ਦਵਾਉਣ ਲਈ ਹਲਕਾ ਇੰਚਾਰਜ ਡਾ: ਦਲਬੀਰ ਸਿੰਘ ਵੇਰਕਾ ਦਾ ਹਰਤਰਾਂ ਦੀ ਧੜੇਬੰਦੀ ਤੋਂ ਉਪਰ ਉਠ ਕੇ ਸਾਥ ਦਿਤਾ ਜਾਵੇ। ਇਸ ਮੌਕੇ ਡਾ: ਦਲਬੀਰ ਸਿੰਘ ਵੇਰਕਾ ਨੇ ਸ: ਮਜੀਠੀਆ ਨੂੰ ਭਰੋਸਾ ਦਿਤਾ ਕਿ ਉਸ ਦੀ ਟੀਮ ਅਤੇ ਹਲਕਾ ਜੰਡਿਆਲਾ ਗੁਰੂ ਬੀਬੀ ਜਗੀਰ ਕੌਰ ਦੀ ਜਿਤ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰ ਦੇਵੇਗਾ। ਇਸ ਮੌਕੇ ਉਹਨਾਂ ਨਾਲ ਸ੍ਰੋਮਣੀ ਕਮੇਟੀ ਮੈਬਰ ਬਿਕਰਮ ਜੀਤ ਸਿੰਘ ਕੋਟਲਾ ਅਤੇ ਅਮਰਜੀਤ ਸਿੰਘ ਬੰਡਾਲਾ ਤੋਂ ਇਲਾਵਾ ਰਵਿੰਦਰ ਪਾਲ ਸਿੰਘ ਕੁਕੂ ਪ੍ਰਧਾਨ ਜੰਡਿਆਲਾ, ਬੀਬੀ ਵਜਿੰਦਰ ਕੌਰ ਵੇਰਕਾ, ਮੁਰਤੇਸਵਰ ਬਾਵਾ, ਗੁਰਮੀਤ ਸਿੰਘ ਖੱਬੇ, ਹਰਜਿੰਦਰ ਸਿੰਘ ਨੰਗਲੀ, ਰਾਜਬੀਰ ਸਿੰਘ ਉਦੋਨੰਗਲ, ਕੰਵਰਦੀਪ ਸਿੰਘ ਮਾਨ, ਪਲਵਿੰਦਰ ਸਿੰਘ ਸੋਨਾ, ਗੁਰਧਿਆਨ ਸਿੰਘ ਮਹਿਤਾ, ਬਲਵਿੰਦਰ ਸਿੰਘ ਮੰਡ, ਸੁਖਜਿੰਦਰ ਸਿੰ ਮੁੱਛਲ, ਨਵਪ੍ਰੀਤ ਸਿੰਘ ਟੋਨੀ, ਤਰਸੇਮ ਸਿੰਘ ਟਾਂਗਰਾ, ਇੰਦਰਜੀਤ ਸਿੰਘ ਨਰੈਣਗੜ, ਬਾਬਾ ਵਸਣ ਸਿੰਘ, ਸਾਹਿਬ ਸਿੰਘ ਖੁਜਾਲਾ ਸਮੇਤ ਭਾਰੀ ਗਿਣਤੀ 'ਚ ਪੰਚ ਸਰਪੰਚ ਮੌਜੂਦ ਸਨ।