ਢੰਡਾਰੀ ਵਿÎਖੇ ਮੀਟਿੰਗ ਕਰਦੇ ਹੋਏ ਧਰਮਵੀਰ ਸੈਣੀ ਅਤੇ ਹੋਰ।
ਲੁਧਿਆਣਾ, 14 ਮਈ 2019: ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਅੱਜ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਇਲਾਕੇ ਢੰਡਾਰੀ ਵਿੱਖੇ ਲਿਪ ਆਗੂ ਧਰਮਵੀਰ ਸੈਣੀ ਦੀ ਅਗਵਾਈ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਪਿੰਡ ਵਾਸੀਆਂ ਨੇ ਇੱਕ ਸੁਰ ਹੁੰਦੇ ਕਿਹਾ ਕਿ ਲੁਧਿਆਣਾ ਲੋਕ ਸਭਾ ਸੀਟ ਤੋਂ ਇਸ ਵਾਰ ਵਿਧਾਇਕ ਬੈਂਸ ਨੂੰ ਜਿਤਾ ਕੇ ਭੇਜਿਆ ਜਾਵੇਗਾ।
ਇਸ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਲਿੱਪ ਆਗੂ ਧਰਮਵੀਰ ਸੈਣੀ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਅੱਗੇ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰ ਫਿੱਕੇ ਪੈ ਚੁੱਕੇ ਹਨ ਅਤੇ ਇਨ•ਾਂ ਦੋਨਾਂ ਰਿਵਾਇਤੀ ਪਾਰਟੀਆਂ ਕੋਲ ਕੋਈ ਵੀ ਮੁੱਦਾ ਨਹੀਂ ਬਚਿਆ ਅਤੇ ਲੋਕਾਂ ਨੇ ਵੀ ਇਨ•ਾਂ ਪਾਰਟੀਆਂ ਦੀਆਂ ਗਲਤ ਨੀਤੀਆਂ ਨੂੰ ਦੇਖਦੇ ਹੋਏ ਪਾਸਾ ਵੱਟ ਲਿਆ ਹੈ ਅਤੇ ਵਿਧਾਇਕ ਬੈਂਸ ਦੀ ਹਰ ਪਾਸੇ ਚੜਾਈ ਹੈ, ਜਿਸ ਨੂੰ ਵੇਖ ਕੇ ਸਾਫ ਜਾਪਦਾ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਗਰੇਵਾਲ ਦੀ ਜਿੱਤੇ ਜਮਾਨਤ ਤੱਕ ਜਬਤ ਹੋ ਜਾਵੇਗੀ ਅਤੇ ਕਾਂਗਰਸੀ ਉਮੀਦਵਾਰ ਵੀ ਕਰੀਬ ਇੱਕ ਲੱਖ ਦੀ ਵੋਟ ਨਾਲ ਹਾਰਨਗੇ। ਇਸ ਮੌਕੇ ਤੇ ਮੀਤ ਪ੍ਰਦਾਨ ਜਸਪਾਲ ਸੈਣੀ, ਬਲਜੀਤ ਸਿੰਘ, ਕ੍ਰਿਸ਼ਨ ਕੁਮਾਰ, ਗੁਰਦੀਪ ਸਿੰਘ, ਸੁਰਜੀਤ ਚੰਦ, ਕਰਮ ਚੰਦ, ਰਾਮ ਜੀ ਦਾਸ ਸੈਣੀ, ਕਮਿੱਕਰ ਸਿੰਘ, ਅਮਰ ਸਿੰਘ, ਹਰਜੋਤ ਸਿੰਘ, ਨਵਜੋਤ ਸਿੰਘ, ਨਾਰਾਇਣ ਸਿੰਘ ਤੇ ਹੋਰ ਸ਼ਾਮਲ ਹੋਏ।